ਲੁਧਿਆਣਾ ‘ਚ ਫਸੇ ਬਿਹਾਰੀ ਲੋਕਾਂ ਦੀ ਸਹੂਲਤ ਲਈ ਬਿਹਾਰ ਸਰਕਾਰ ਨੇ ਵੈੱਬਸਾਈਟ www.aapda.bih.nic.in ਲਾਂਚ ਕੀਤੀ

-ਸਨਅਤਾਂ ਖੋਲ•ਣ ਨਾਲ ਸੰਬੰਧਤ ਹਰੇਕ ਮੁੱਦੇ ‘ਤੇ ਵਿਚਾਰ ਕਰਨ ਲਈ ਲੁਧਿਆਣਾ ਪੁਲਿਸ ਦੇ ਫੇਸਬੁੱਕ ਪੇਜ਼ ‘ਤੇ ਲਾਈਵ ਸੈਸ਼ਨ ਦਾ ਆਯੋਜਨ

ਲੁਧਿਆਣਾ, 24 ਅਪ੍ਰੈੱਲ ( ਨਿਊਜ਼ ਪੰਜਾਬ )-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ 19 ਦੇ ਪ੍ਰਕੋਪ ਨੂੰ ਜ਼ਿਲ•ਾ ਲੁਧਿਆਣਾ ਵਿੱਚ ਹੋਰ ਵਧਣ ਤੋਂ ਰੋਕਣ ਲਈ ਸੈਂਪਲਿੰਗ ਦਾ ਕੰਮ ਹੋਰ ਤੇਜ਼ ਕੀਤਾ ਜਾ ਰਿਹਾ ਹੈ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰੋਜ਼ਾਨਾ ਜਿਆਦਾ ਤੋਂ ਜਿਆਦਾ ਸ਼ੱਕੀ ਲੋਕਾਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਜਾਣ। ਹੁਣ ਜ਼ਿਲ•ਾ ਲੁਧਿਆਣਾ ਦੇ ਨਮੂਨੇ ਜਾਂਚ ਲਈ ਪਟਿਆਲਾ ਅਤੇ ਪੀ. ਜੀ. ਆਈ. ਚੰਡੀਗੜ• ਦੇ ਨਾਲ-ਨਾਲ ਸਥਾਨਕ ਡੀ. ਐੱਮ. ਸੀ. ਹਸਪਤਾਲ ਵਿਖੇ ਵੀ ਭੇਜੇ ਜਾ ਸਕਣਗੇ। ਇਸੇ ਦਿਸ਼ਾ ਵਿੱਚ ਬੀਤੇ ਦਿਨੀਂ 100 ਤੋਂ ਵਧੇਰੇ ਨਮੂਨੇ ਲਏ ਗਏ ਸਨ ਅਤੇ ਅਗਲੇ ਦਿਨਾਂ ਵਿੱਚ ਵੱਡੀ ਗਿਣਤੀ ਵਿੱਚ ਨਮੂਨੇ ਲਏ ਜਾਣਗੇ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲ•ਾ ਲੁਧਿਆਣਾ ਵਿੱਚ ਮਿਤੀ 24 ਅਪ੍ਰੈੱਲ ਤੱਕ 1378 ਨਮੂਨੇ ਲਏ ਗਏ ਹਨ, ਜਿਨ•ਾਂ ਵਿੱਚੋਂ 1201 ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ। 20 ਮਾਮਲੇ ਪਾਜ਼ੀਟਿਵ ਪਾਏ ਗਏ ਹਨ, ਜਦਕਿ 1181 ਮਾਮਲੇ ਨੈਗੇਟਿਵ ਪਾਏ ਗਏ ਹਨ। ਹੁਣ ਤੱਕ 5 ਮੌਤਾਂ ਹੋ ਚੁੱਕੀਆਂ ਹਨ ਅਤੇ 5 ਮਰੀਜ਼ ਹੁਣ ਤੱਕ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। ਹੁਣ ਕੁੱਲ 10 ਮਰੀਜ਼ਾਂ ਦਾ ਇਲਾਜ਼ ਜਾਰੀ ਹੈ, ਜਿਨ•ਾਂ ਵਿੱਚੋਂ 9 ਮਰੀਜ਼ ਜ਼ਿਲ•ਾ ਲੁਧਿਆਣਾ ਨਾਲ ਸੰਬੰਧਤ ਹਨ, ਜਦਕਿ ਇੱਕ ਹੋਰ ਜ਼ਿਲ•ੇ ਨਾਲ ਸੰਬੰਧਤ ਹੈ। ਉਨ•ਾਂ ਕਿਹਾ ਕਿ ਅੱਜ ਇੱਕ ਹੋਰ ਸਰਕਾਰੀ ਮੁਲਾਜ਼ਮ ਦਾ ਨਤੀਜਾ ਪਾਜ਼ੀਟਿਵ ਆਇਆ ਹੈ। ਉਨ•ਾਂ ਦਾ ਇਲਾਜ਼ ਸ਼ੁਰੂ ਕਰ ਦਿੱਤਾ ਗਿਆ ਹੈ।
ਸ਼੍ਰੀ ਅਗਰਵਾਲ ਨੇ ਕਿਹਾ ਕਿ ਜੋ ਪ੍ਰਵਾਸੀ ਲੋਕ ਬਿਹਾਰ ਰਾਜ ਨਾਲ ਸੰਬੰਧਤ ਹਨ ਅਤੇ ਜ਼ਿਲ•ਾ ਲੁਧਿਆਣਾ ਵਿੱਚ ਫਸੇ ਹੋਏ ਹਨ, ਉਨ•ਾਂ ਦੀ ਸਹੂਲਤ ਲਈ ਬਿਹਾਰ ਸਰਕਾਰ ਨੇ ਇੱਕ ਵੈੱਬਸਾਈਟ www.aapda.bih.nic.in ਤਿਆਰ ਕੀਤੀ ਹੈ, ਜਿਸ ‘ਤੇ ਲੋੜੀਂਦੀ ਜਾਣਕਾਰੀ ਭਰ ਕੇ ਉਹ ਬਿਹਾਰ ਸਰਕਾਰ ਤੋਂ ਵਿੱਤੀ ਮਦਦ ਲੈ ਸਕਦੇ ਹਨ। ਉਨ•ਾਂ ਕਿਹਾ ਕਿ ਇਸ ਵੈਬਸਾਈਟ ‘ਤੇ ਅਪਲਾਈ ਕਰਨ ‘ਤੇ ਬਿਹਾਰ ਸਰਕਾਰ ਵੱਲੋਂ 1000 ਰੁਪਏ ਪ੍ਰਤੀ ਵਿਅਕਤੀ ਮੁਹੱਈਆ ਕਰਵਾਏ ਜਾਣਗੇ।
ਉਨ•ਾਂ ਦੱਸਿਆ ਕਿ ਅੱਜ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮਨਾਇਆ ਗਿਆ ਹੈ। ਜਿਸ ਦੌਰਾਨ ਉਹ ਜ਼ਿਲ•ਾ ਲੁਧਿਆਣਾ ਦੀਆਂ ਪੰਚਾਇਤਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦੇ ਹਨ, ਜਿਨ•ਾਂ ਨੇ ਇਸ ਕਰਫਿਊ ਲੌਕਡਾਊਨ ਦੇ ਚੱਲਦਿਆਂ ਆਪਣੇ-ਆਪਣੇ ਪਿੰਡਾਂ ਨੂੰ ਸੁਰੱਖਿਅਤ ਰੱਖਣ ਲਈ ਪਿੰਡਾਂ ਵਿੱਚ ਠੀਕਰੀ ਪਹਿਰੇ ਲਗਾਏ ਹਨ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਤੋਂ ਵੀ ਇਸੇ ਤਰ•ਾਂ ਨਿਗਰਾਨੀ ਬਣਾਈ ਰੱਖਣ ਤਾਂ ਜੋ ਪਿੰਡਾਂ ਦੇ ਲੋਕ ਇਸ ਬਿਮਾਰੀ ਤੋਂ ਸੁਰੱਖਿਅਤ ਰਹਿ ਸਕਣ।
ਫੇਸਬੁੱਕ ਲਾਈਵ ਸੈਸ਼ਨ ਦੌਰਾਨ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ
ਇਸ ਦੌਰਾਨ ਸਥਾਨਕ ਪੁਲਿਸ ਲਾਈਨ ਵਿਖੇ ਸਨਅਤਾਂ ਖੋਲ•ਣ ਨਾਲ ਸੰਬੰਧਤ ਹਰ ਤਰ•ਾਂ ਦੇ ਮੁੱਦੇ ‘ਤੇ ਵਿਚਾਰ ਕਰਨ ਅਤੇ ਸੁਝਾਅ ਲੈਣ ਲਈ ਜ਼ਿਲ•ਾ ਪ੍ਰਸਾਸ਼ਨ ਵੱਲੋਂ ਲੁਧਿਆਣਾ ਪੁਲਿਸ ਦੇ ਫੇਸਬੁੱਕ ਪੇਜ਼ ‘ਤੇ ਸ਼ਾਮ 4 ਵਜੇ ਲਾਈਵ ਸੈਸ਼ਨ ਆਯੋਜਿਤ ਕੀਤਾ ਗਿਆ। ਇਸ ਸੈਸ਼ਨ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਅਗਰਵਾਲ ਤੋਂ ਇਲਾਵਾ ਸਨਅਤ ਵਿਭਾਗ, ਕਿਰਤ ਵਿਭਾਗ, ਈ. ਪੀ. ਐੱਫ਼. ਅਤੇ ਈ. ਐੱਸ. ਆਈ. ਸੀ. ਦੇ ਮਾਹਿਰਾਂ ਨੇ ਭਾਗ ਲਿਆ। ਇਸ ਸੈਸ਼ਨ ਦੌਰਾਨ ਲੋਕਾਂ ਨੇ ਆਪਣੇ ਸਵਾਲ ਪੋਸਟ ਕੀਤੇ, ਜਿਨ•ਾਂ ਦੇ ਮੌਕੇ ‘ਤੇ ਜਵਾਬ ਦਿੱਤੇ ਗਏ।
ਇਸ ਦੌਰਾਨ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਕਰਫਿਊ/ਲੌਕਡਾਊਨ ਵਿੱਚ ਸਨਅਤਾਂ ਨੂੰ ਰਾਹਤ ਦਿੰਦਿਆਂ ਸ਼ਰਤਾਂ ਸਹਿਤ ਸਨਅਤਾਂ ਚਾਲੂ ਕਰਾਉਣ ਲਈ ਕਿਹਾ ਗਿਆ ਹੈ, ਜਿਸ ਦਾ ਸਨਅਤਕਾਰਾਂ ਨੂੰ ਲਾਭ ਲੈਣਾ ਚਾਹੀਦਾ ਹੈ। ਇਸ ਲਈ ਸਨਅਤਕਾਰ ਸਨਅਤਾਂ ਅਤੇ ਵਣਜ ਵਿਭਾਗ ਦੇ ਆਨਲਾਈਨ ਪੋਰਟਲ www.pbindustries.gov.in ‘ਤੇ ਅਪਲਾਈ ਕਰ ਸਕਦੇ ਹਨ। ਉਨ•ਾਂ ਸਪੱਸ਼ਟ ਕੀਤਾ ਕਿ ਜੇਕਰ ਸਨਅਤਾਂ ਦੇ ਚੱਲਣ ਦੌਰਾਨ ਜੇਕਰ ਉਨ•ਾਂ ਦਾ ਕੋਈ ਮਜ਼ਦੂਰ ਜਾਂ ਵਰਕਰ ਪਾਜ਼ੀਟਿਵ ਪਾਇਆ ਜਾਂਦਾ ਹੈ ਤਾਂ ਇਸ ਦੀ ਬਕਾਇਦਾ ਜਾਂਚ ਹੋਵੇਗੀ, ਜੇਕਰ ਵਾਕਿਆ ਹੀ ਸਨਅਤਕਾਰਾਂ ਵੱਲੋਂ ਮਜ਼ਦੂਰਾਂ ਜਾਂ ਵਰਕਰਾਂ ਨੂੰ ਹਦਾਇਤਾਂ ਤਹਿਤ ਜ਼ਰੂਰੀ ਸਹੂਲਤਾਂ ਨਹੀਂ ਮੁਹੱਈਆ ਕਰਵਾਈਆਂ ਜਾ ਰਹੀਆਂ ਹੋਣਗੀਆਂ ਤਾਂ ਕਾਰਵਾਈ ਸਨਅਤਕਾਰ ਖ਼ਿਲਾਫ਼ ਹੋਵੇਗੀ, ਜੇਕਰ ਸਨਅਤਕਾਰ ਵੱਲੋਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਉਨ•ਾਂ ਖ਼ਿਲਾਫ਼ ਕਾਰਵਾਈ ਨਹੀਂ ਹੋਵੇਗੀ। ਉਨ•ਾਂ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ।