ਮੇਰਠ ਵਿੱਚ ਡਿੱਗਿਆ ਤਿੰਨ ਮੰਜਿਲਾਂ ਮਕਾਨ;ਮਲਬੇ ਹੇਠ 15 ਲੋਕ ਦੱਬੇ, 10 ਲੋਕਾਂ ਦੀ ਮੌਤ ,5 ਜਖਮੀ

15 ਸਤੰਬਰ 2024

ਯੂਪੀ ਦੇ ਮੇਰਠ ਵਿੱਚ ਸ਼ਨੀਵਾਰ ਸ਼ਾਮ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਜਿੱਥੇ ਲੋਹੀਆ ਨਗਰ ਥਾਣਾ ਖੇਤਰ ਦੀ ਜ਼ਾਕਿਰ ਕਾਲੋਨੀ ‘ਚ ਇਕ ਤਿੰਨ ਮੰਜ਼ਿਲਾ ਮਕਾਨ ਅਚਾਨਕ ਢਹਿ-ਢੇਰੀ ਹੋ ਗਿਆ। ਹਾਦਸੇ ਦੇ ਸਮੇਂ ਘਰ ‘ਚ 15 ਲੋਕ ਮੌਜੂਦ ਸਨ।ਘਟਨਾ ਦੀ ਸੂਚਨਾ ਮਿਲਦਿਆਂ ਹੀ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਫੋਰਸ ਮੌਕੇ ‘ਤੇ ਪਹੁੰਚ ਗਈ। ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ, ਦੇਰ ਰਾਤ ਤੱਕ ਮਲਬੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ, ਜਿਨ੍ਹਾਂ ਵਿੱਚੋ 10 ਦੀ ਮੌਤ ਹੋ ਗਈ ਅਤੇ 5 ਗੰਭੀਰ ਜਖਮੀ ਹੋ ਗਏ।