ਕੈਨੇਡਾ: ਜਸਟਿਨ ਟਰੂਡੋ ਦੀ ਸਰਕਾਰ ਨੂੰ ਵੱਡਾ ਝਟਕਾ, NDP ਆਗੂ ਜਗਮੀਤ ਨੇ ਹਮਾਇਤ ਵਾਪਸ ਲਈ
5 ਸਤੰਬਰ 2024
ਐਨਡੀਪੀ ਆਗੂ ਜਗਮੀਤ ਸਿੰਘ ਨੇ ਲਿਬਰਲ ਸਰਕਾਰ ਨਾਲ ਕੀਤੇ ਸਮਝੌਤੇ ਨੂੰ ਤੋੜ ਦਿੱਤਾ ਹੈ। ਜਿਸ ਤਹਿਤ 2022 ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਜੇਕਰ ਵਿਰੋਧੀ ਪਾਰਟੀਆਂ ਟਰੂਡੋ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਲਿਆਉਂਦੀਆਂ ਹਨ ਤਾਂ ਐਨਡੀਪੀ ਦੇ ਸੰਸਦ ਮੈਂਬਰ ਸਰਕਾਰ ਦੇ ਹੱਕ ਵਿੱਚ ਭੁਗਤ ਕੇ ਸਰਕਾਰ ਨੂੰ ਡਿੱਗਣ ਤੋਂ ਬਚਾ ਲੈਣਗੇ। ਬਦਲੇ ਵਿੱਚ, ਟਰੂਡੋ ਸਰਕਾਰ ਨੇ ਐਨਡੀਪੀ ਦੀਆਂ ਕੁਝ ਲੋਕ-ਪੱਖੀ ਮੰਗਾਂ, ਜਿਵੇਂ ਕਿ ਦੰਦਾਂ ਦੀ ਦੇਖਭਾਲ ਅਤੇ ਫਾਰਮਾਕੇਅਰ ਪ੍ਰੋਗਰਾਮਾਂ ਨੂੰ ਸਵੀਕਾਰ ਕਰ ਲਿਆ। ਜਗਮੀਤ ਸਿੰਘ ਦਾ ਅੱਜ ਦਾ ਐਲਾਨ ਟਰੂਡੋ ਸਰਕਾਰ ਦੇ ਫੌਰੀ ਪਤਨ ਦਾ ਕਾਰਨ ਨਹੀਂ ਬਣੇਗਾ, ਸਗੋਂ ਅੱਗੇ ਜਾ ਕੇ ਖਤਰਾ ਪੈਦਾ ਕਰੇਗਾ। ਜੇਕਰ ਹੁਣ ਵਿਰੋਧੀ ਪਾਰਟੀਆਂ ਟਰੂਡੋ ਸਰਕਾਰ ਖਿਲਾਫ ਬੇਭਰੋਸਗੀ ਮਤਾ ਲੈ ਕੇ ਆਉਂਦੀਆਂ ਹਨ ਅਤੇ ਜੇਕਰ ਉਹ ਮਤਾ NDP ਦੇ ਮੂਲ ਸਿਧਾਂਤਾਂ ਦੇ ਮੁਤਾਬਕ ਨਹੀਂ ਹੈ ਤਾਂ ਜਗਮੀਤ ਸਿੰਘ ਅਤੇ ਉਸਦੇ ਸਾਥੀ ਟਰੂਡੋ ਸਰਕਾਰ ਦਾ ਬਚਾਅ ਨਹੀਂ ਕਰਨਗੇ।ਪਰ ਜੇਕਰ ਬੇਭਰੋਸਗੀ ਮਤਾ ਕਿਸੇ ਮੁੱਦੇ ‘ਤੇ ਹੈ, ਜੋ ਕਿ ਐਨ.ਡੀ.ਪੀ. ਦੀ ਮੁੱਖ ਸਥਿਤੀ ਵੀ ਹੈ, ਤਾਂ ਜਗਮੀਤ ਸਿੰਘ ਨੂੰ ਇਸ ਦਾ ਸਮਰਥਨ ਕਰਨਾ ਪਵੇਗਾ। ਕਾਬਿਲੇਗੌਰ ਹੈ ਕਿ ਹੁਣ ਵਿਰੋਧੀ ਪਾਰਟੀਆਂ ਸਰਕਾਰ ਨੂੰ ਡੇਗਣ ਲਈ ਬੇਭਰੋਸਗੀ ਮਤਾ ਲਿਆਉਣ ਦੀ ਕੋਸ਼ਿਸ਼ ਕਰਨਗੀਆਂ, ਜਿਸ ‘ਤੇ ਜਗਮੀਤ ਸਿੰਘ ਅਤੇ ਐਨਡੀਪੀ ਵੀ ਟਰੂਡੋ ਸਰਕਾਰ ਦੇ ਸਟੈਂਡ ਦੇ ਖਿਲਾਫ ਹਨ। ਦੱਸ ਦੇਈਏ ਕਿ ਤਿੰਨ ਹਫ਼ਤੇ ਪਹਿਲਾਂ ਜਗਮੀਤ ਸਿੰਘ ਨੇ ਰੇਲ ਹੜਤਾਲ ਨੂੰ ਲੈ ਕੇ ਟਰੂਡੋ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਸਰਕਾਰ ਇਸ ਹੜਤਾਲ ਵਿੱਚ ਦਖ਼ਲ ਨਾ ਦੇਵੇ, ਨਹੀਂ ਤਾਂ ਅਸੀਂ ਕੁਝ ਕਰਾਂਗੇ ਸਿੰਘ ਨੂੰ ਜਨਤਾ ਦੇ ਹੱਕ ਵਿਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ।