ਲੁਧਿਆਣਾ ਵਿੱਚ ਹਰਿਦੁਆਰ ਤੋਂ ਜੰਮੂ ਜਾ ਰਹੀ ਬੱਸ ਦੀ ਟਰਾਲੀ ਨਾਲ ਹੋਈ ਟੱਕਰ,1 ਦੀ ਮੌਤ 35 ਜ਼ਖਮੀ
ਲੁਧਿਆਣਾ , 3 ਸਤੰਬਰ 2024
ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਹਰਿਦੁਆਰ ਤੋਂ ਜੰਮੂ ਜਾ ਰਹੀ ਬੱਸ ਦੀ ਟਰਾਲੀ ਨਾਲ ਟੱਕਰ ਹੋ ਗਈ। ਇਸ ਹਾਦਸੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ 35 ਲੋਕ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਬੱਸ ਸਵਾਰੀਆਂ ਨੂੰ ਲੈ ਕੇ ਹਰਿਦੁਆਰ ਤੋਂ ਇਸ਼ਨਾਨ ਕਰਕੇ ਵਾਪਸ ਜੰਮੂ ਜਾ ਰਹੀ ਸੀ। ਮੰਗਲਵਾਰ ਸਵੇਰੇ ਕਰੀਬ 3 ਵਜੇ ਬੱਸ ਜਦੋਂ ਜਲੰਧਰ ਬਾਈਪਾਸ ‘ਤੇ ਪਹੁੰਚੀ ਤਾਂ ਟਾਇਰ ਪੰਕਚਰ ਹੋ ਗਿਆ। ਬੱਸ ਡਰਾਈਵਰ ਨੇ ਬੱਸ ਸਾਈਡ ‘ਤੇ ਖੜ੍ਹੀ ਕਰ ਦਿੱਤੀ ਅਤੇ ਟਾਇਰ ਬਦਲਣ ਲੱਗਾ। ਬੱਸ ਵਿੱਚ ਕਰੀਬ 43 ਯਾਤਰੀ ਸਵਾਰ ਸਨ। ਇਸੇ ਦੌਰਾਨ ਚੌਰਾਹੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਟਰਾਲੀ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ‘ਚ ਸਵਾਰ ਯਾਤਰੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਸ ਦੇ ਰੌਲਾ ਪਾਉਣ ‘ਤੇ ਲੋਕ ਇਕੱਠੇ ਹੋ ਗਏ ਅਤੇ ਤੁਰੰਤ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ।
ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸਲੇਮ ਟਾਬਰੀ ਦੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਐਂਬੂਲੈਂਸ ਦੀ ਮਦਦ ਨਾਲ ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਉਥੋਂ 10 ਜਣਿਆਂ ਨੂੰ ਚੰਡੀਗੜ੍ਹ ਸੈਕਟਰ 32 ਹਸਪਤਾਲ ਤੇ ਪੰਜ ਜ਼ਖ਼ਮੀਆਂ ਨੂੰ ਪ੍ਰਾਈਵੇਟ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ। ਬਾਕੀ ਯਾਤਰੀਆਂ ਨੂੰ ਇਕ ਹੋਰ ਬੱਸ ਵਿਚ ਜੰਮੂ ਭੇਜ ਦਿੱਤਾ ਗਿਆ।