CJI ਦੇ ਨਾਂ ‘ਤੇ 500 ਰੁਪਏ ਦੀ ਠੱਗੀ ਮਾਰਨ ਦੀ ਕੋਸ਼ਿਸ਼ ,ਸੁਪਰੀਮ ਕੋਰਟ ਨੇ ਖੁਦ ਲਿਆ ਨੋਟਿਸ
ਦਿੱਲੀ,28 ਅਗਸਤ 2024
ਦਿੱਲੀ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਨ੍ਹੀਂ ਦਿਨੀਂ ਸਾਈਬਰ ਫਰਾਡ ਦੀਆਂ ਖਬਰਾਂ ਆਮ ਹੋ ਰਹੀਆਂ ਹਨ।ਰਾਜਧਾਨੀ ‘ਚ ਦੇਸ਼ ਦੇ ਚੀਫ਼ ਜਸਟਿਸ ਚੰਦਰਚੂੜ ਦੇ ਨਾਂ ‘ਤੇ ਧੋਖਾਧੜੀ ਹੋਈ ਹੈ।
ਸਾਈਬਰ ਠੱਗਾਂ ਦੇ ਹੌਂਸਲੇ ਇੰਨੇ ਵਧ ਗਏ ਹਨ ਕਿ ਹੁਣ CJI ਦੇ ਨਾਂ ‘ਤੇ 500 ਰੁਪਏ ਦੀ ਮੰਗ ਕੀਤੀ ਗਈ ਹੈ।ਮੈਸੇਜ ਅਤੇ ਕਾਲਸ ਭੇਜ ਕੇ ਲੋਕਾਂ ਨੂੰ ਠੱਗਣ ਦੇ ਮਾਮਲਿਆਂ ਤੋਂ ਬਾਅਦ ਹੁਣ ‘CJI’ ਦਾ ਫਰਜ਼ੀ ਮੈਸੇਜ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਕੈਬ ਬੁੱਕ ਕਰਵਾਉਣ ਲਈ ਪੈਸੇ ਮੰਗੇ ਜਾ ਰਹੇ ਹਨ। ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਕ ਪੋਸਟ ਦੇ ਅਨੁਸਾਰ
ਵਾਇਰਲ ਪੋਸਟ ਦੇ ਸਾਹਮਣੇ ਆਉਂਦੇ ਹੀ ਸੁਪਰੀਮ ਕੋਰਟ ਨੇ ਖੁਦ ਨੋਟਿਸ ਲਿਆ ਅਤੇ ਚੀਫ਼ ਜਸਟਿਸ ਦੇ ਨਿਰਦੇਸ਼ਾਂ ‘ਤੇ ਸਾਈਬਰ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ। ਹਾਲ ਹੀ ਵਿੱਚ ਸਾਈਬਰ ਧੋਖਾਧੜੀ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿੱਥੇ ਅਪਰਾਧੀਆਂ ਦੁਆਰਾ ਵਰਤੇ ਜਾਂਦੇ ਵੱਖ-ਵੱਖ ਡਿਜੀਟਲ ਤਰੀਕਿਆਂ ਦਾ ਸ਼ਿਕਾਰ ਹੋ ਕੇ ਲੋਕ ਲੱਖਾਂ ਰੁਪਏ ਗੁਆ ਚੁੱਕੇ ਹਨ। ਸਾਲਾਨਾ ਰਿਪੋਰਟ ਦੇ ਅਨੁਸਾਰ, ਬੈਂਕਾਂ ਦੁਆਰਾ ਰਿਪੋਰਟ ਕੀਤੇ ਗਏ ਵਿੱਤੀ ਧੋਖਾਧੜੀ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਵਿੱਤੀ ਸਾਲ 2023-24 ਵਿੱਚ ਸਾਲ-ਦਰ-ਸਾਲ 166% ਵੱਧ ਕੇ 36,075 ਕੇਸਾਂ ਤੱਕ ਪਹੁੰਚ ਗਏ ਹਨ। .