ਜੰਮੂ-ਕਸ਼ਮੀਰ ਵਿੱਚ ਭੂਚਾਲ ਦੇ ਤੇਜ਼ ਝਟਕੇ, ਰਿਕਟਰ ਪੈਮਾਨੇ ‘ਤੇ 4.9 ਤੀਬਰਤਾ ਮਪੀ ਗਈ
ਜੰਮੂ-ਕਸ਼ਮੀਰ ,20 ਅਗਸਤ 2024
ਜੰਮੂ-ਕਸ਼ਮੀਰ ‘ਚ ਮੰਗਲਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਮੁਤਾਬਕ ਬਾਰਾਮੂਲਾ ਅਤੇ ਕੁਪਵਾੜਾ ‘ਚ ਇਕ ਤੋਂ ਬਾਅਦ ਇਕ ਭੂਚਾਲ ਦੇ ਝਟਕੇ ਆਏ ਹਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.9 ਮਾਪੀ ਗਈ। ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਜਾਣਕਾਰੀ ਮੁਤਾਬਕ ਬਾਰਾਮੂਬਾਲਾ ‘ਚ ਅੱਜ ਸਵੇਰੇ 6.45 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਬਾਰਾਮੂਲਾ ਤੋਂ 74 ਕਿਲੋਮੀਟਰ ਦੂਰ ਜ਼ਮੀਨ ਤੋਂ ਪੰਜ ਕਿਲੋਮੀਟਰ ਅੰਦਰ ਸੀ। ਇਸਦੀ ਤੀਬਰਤਾ ਦਾ ਅੰਦਾਜ਼ਾ 4.9 ਸੀ। ਦੂਜਾ ਭੂਚਾਲ 6.52 ਮਿੰਟ ‘ਤੇ ਆਇਆ। ਇਸ ਦਾ ਕੇਂਦਰ ਬਾਰਾਮੂਲਾ ਤੋਂ 74 ਕਿਲੋਮੀਟਰ ਦੂਰ ਜ਼ਮੀਨਦੋਜ਼ 10 ਕਿਲੋਮੀਟਰ ਸੀ। ਇਸ ਦੀ ਤੀਬਰਤਾ 4.8 ਦਰਜ ਕੀਤੀ ਗਈ।
ਬਾਰਾਮੂਲਾ ਅਤੇ ਕੁਪਵਾੜਾ ਦੇ ਪੁੰਛ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਕਾਰਨ ਬਹੁਤ ਸਾਰੇ ਲੋਕ ਡਰ ਦੇ ਮਾਰੇ ਘਰਾਂ ਤੋਂ ਬਾਹਰ ਆ ਗਏ। ਹਾਲਾਂਕਿ ਇਸ ਭੂਚਾਲ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ।