ਸਿਹਤ ਵਿਭਾਗ ਦੀ ਟੀਮ ਨੇ ਤੜਕੇ ਦੁੱਧ ਤੇ ਪਨੀਰ ਦੇ ਨਮੂਨੇ ਲਏ,ਨਤੀਜਾ ਆਉਣ ‘ਤੇ ਹੋਵੇਗੀ ਅਗਲੇਰੀ ਕਾਰਵਾਈ

2 ਅਗਸਤ 2024

ਸ਼ੁੱਕਰਵਾਰ ਦਿਨ ਚੜ੍ਹਦੇ ਹੀ ਸਵੇਰੇ ਤੜਕੇ ਸਾਢੇ ਤਿੰਨ ਵਜੇ ਸਿਹਤ ਵਿਭਾਗ ਦੀ ਟੀਮ ਵੱਲੋਂ ਸਿਵਲ ਸਰਜਨ ਜਸਵੀਰ ਸਿੰਘ ਔਲਖ ਦੀ ਅਗਵਾਈ ਹੇਠ ਗਿੱਲ ਤੇ ਬੁਲਾਰਾ ਪਿੰਡ ਦੀ ਹੱਦਬੰਦੀ ‘ਤੇ ਨਾਕੇਬੰਦੀ ਕੀਤੀ ਗਈ, ਜਿਸ ਤੋਂ ਬਾਅਦ ਮਲੇਰਕੋਟਲਾ ਸਾਈਡ ਤੋਂ ਦੁੱਧ ਅਤੇ ਪਨੀਰ ਦੀਆਂ ਆਉਣ ਵਾਲੀਆਂ ਗੱਡੀਆਂ ਵਿੱਚੋਂ ਦੁੱਧ ਅਤੇ ਪਨੀਰ ਦੇ ਸੈਂਪਲ ਲਏ ਗਏ। ਸੂਤਰਾਂ ਦੀ ਮੰਨੀਏ ਤਾਂ ਕਿਸੇ ਮੁਖਬਰ ਖਾਸ ਵੱਲੋਂ ਲੁਧਿਆਣਾ ਸ਼ਹਿਰ ਵਿੱਚ ਨਕਲੀ ਪਨੀਰ, ਦੁੱਧ, ਖੋਇਆ ਮਲੇਰਕੋਟਲੇ ਵਾਲੀ ਸਾਈਡ ਤੋਂ ਸਪਲਾਈ ਕਰਨ ਦੇ ਸੰਬੰਧ ਵਿੱਚ ਦੱਖਣੀ ਵਿਧਾਇਕ ਰਜਿੰਦਰਪਾਲ ਕੌਰ ਸ਼ੀਨਾ ਨੂੰ ਜਾਣਕਾਰੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਇਹ ਜਾਣਕਾਰੀ ਸਿਹਤ ਵਿਭਾਗ ਨਾਲ ਸਾਂਝੀ ਕੀਤੀ ਜਿਸ ਤੋਂ ਬਾਅਦ ਅੱਜ ਤੜਕੇ ਸਿਹਤ ਵਿਭਾਗ ਦੀ ਟੀਮ ਨੇ ਸਿਵਲ ਸਰਜਨ ਜਸਬੀਰ ਸਿੰਘ ਔਲਖ ਦੀ ਅਗਵਾਈ ਵਿੱਚ ਗਿੱਲ ਰੋਡ ‘ਤੇ ਨਾਕੇਬੰਦੀ ਕੀਤੀ। ਇਸ ਦੌਰਾਨ ਟੀਮ ਨੇ ਚਾਰ ਟੈਂਕਰ ਦੁੱਧ ਦੇ ਤਿੰਨ ਟੈਂਕਰ ਪਨੀਰ ਦੇ ਨਾਕੇਬੰਦੀ ਦੌਰਾਨ ਰੋਕੇ ਅਤੇ ਉਹਨਾਂ ਵਿੱਚੋਂ ਦੁੱਧ ਅਤੇ ਪਨੀਰ ਖੋਏ ਦੇ ਨਮੂਨੇ ਲਏ। ਕਾਰਵਾਈ ਸਬੰਧੀ ਜਾਣਕਾਰੀ ਦਿੰਦੇ ਸਿਵਲ ਸਰਜਨ ਜਸਵੀਰ ਸਿੰਘ ਔਲਖ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਮਿਲਾਵਟੀ ਪਨੀਰ ਅਤੇ ਦੁੱਧ ਲੁਧਿਆਣਾ ਵਿੱਚ ਸਪਲਾਈ ਕੀਤਾ ਜਾ ਰਿਹਾ। ਜਿਸ ਨੂੰ ਦੇਖਦੇ ਹੋਏ ਅੱਜ ਚੈਕਿੰਗ ਅਭਿਆਨ ਚਲਾਇਆ ਗਿਆ। ਇਸ ਚੈਕਿੰਗ ਦੌਰਾਨ ਟੀਮ ਨੇ ਦੁੱਧ ਤੇ ਪਨੀਰ ਦੇ ਸੈਂਪਲ ਭਰੇ। ਉਹਨਾਂ ਦੱਸਿਆ ਕਿ ਗੱਡੀਆਂ ਅਤੇ ਸਪਲਾਈ ਕਰਨ ਵਾਲੇ ਵਿਅਕਤੀਆਂ ਦੇ ਕਾਗਜ਼ਾਤ ਅਤੇ ਵੇਰਵਾ ਲੈ ਲਿਆ ਗਿਆ ਹੈ। ਨਮੂਨਿਆਂ ਨੂੰ ਪ੍ਰਯੋਗ ਸ਼ਾਲਾ ਵਿੱਚ ਭੇਜ ਦਿੱਤਾ ਗਿਆ ਹੈ ਨਤੀਜਾ ਆਉਣ ਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।