ਸਾਬਕਾ ਕਾਂਗਰਸ ਮੰਤਰੀ ਭਾਰਤ ਭੂਸ਼ਣ ਤੋ ਫੂਡ ਸਪਲਾਈ ਘੁਟਾਲੇ ‘ਚ ਈਡੀ ਦੀ ਪੁੱਛਗਿੱਛ ਜਾਰੀ

ਜਲੰਧਰ : 1 ਅਗਸਤ 2024

ਬਹੁ ਕਰੋੜੀ ਫੂਡ ਸਪਲਾਈ ਘਟਾਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਮੁੱਖ ਸੂਤਰਧਾਰ ਸਮਝੇ ਗਏ ਕਾਂਗਰਸ ਸਰਕਾਰ ਦੇ ਸਾਬਕਾ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਨ ਆਸੂ ਤੇ ਈਡੀ ਨੇ ਸਿਕੰਜਾ ਕੱਸ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਭਾਰਤ ਭੂਸ਼ਣ ਆਸ਼ੂ ਤੋਂ ਈਡੀ ਦੇ ਜਲੰਧਰ ਦਫਤਰ ਵਿੱਚ ਸਵੇਰੇ 10 ਵਜੇ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ।

ਦੱਸਣ ਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਫੂਡ ਸਪਲਾਈ ਘਟਾਲੇ ਦੀ ਜਾਂਚ ਕਰਵਾਈ ਗਈ ਸੀ ਜਿਸ ਵਿੱਚ ਸਾਬਕਾ ਮੰਤਰੀ ਆਸ਼ੂ ਦੀ ਗ੍ਰਿਫਤਾਰੀ ਵੀ ਹੋਈ ਸੀ ਤੇ ਹੁਣ ਉਹ ਜਮਾਨਤ ਤੇ ਹਨ।। ਦੂਜੇ ਪਾਸੇ ਵਿਜੀਲੈਂਸ ਬਿਊਰੋ ਤੋਂ ਇਹ ਰਿਕਾਰਡ ਈਡੀ ਨੇ ਪ੍ਰਾਪਤ ਕਰ ਲਿਆ ਸੀ।