ਜੋਧਪੁਰ ਦੀਆਂ ਟੀਮਾਂ ਨੇ ਅਕਾਲਗੜ੍ਹ ਮਾਰਕਿਟ ਸਮੇਤ ਕਈ ਦੁਕਾਨਾਂ ਅਤੇ ਫੈਕਟਰੀਆਂ ‘ਤੇ ਛਾਪੇਮਾਰੀ ਕੀਤੀ,ਵੇਚਿਆ ਜਾ ਰਿਹਾ ਸੀ ਜਾਲੀ ਮਾਰਕਿਆਂ ਵਾਲਾ ਕੱਪੜਾ

ਲੁਧਿਆਣਾ,24 ਜੁਲਾਈ 2024

ਲੁਧਿਆਣਾ ਦੀ ਮਸ਼ਹੂਰ ਅਕਾਲਗੜ੍ਹ ਕੱਪੜਾ ਮੰਡੀ ਵਿੱਚ ਜੋਧਪੁਰ ਪੁਲਿਸ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਗਈ। ਅਸਲ ‘ਚ ਬਰਾਂਡਿਡ ਕੰਪਨੀਆਂ ਦੇ ਲੋਗੋ ਨਾਲ ਬਾਜ਼ਾਰ ‘ਚ ਨਕਲੀ ਸਾਮਾਨ ਵੇਚਿਆ ਜਾ ਰਿਹਾ ਸੀ। ਇਸ ਦੇ ਨਾਲ ਹੀ ਟੀਮ ਨੇ ਗਾਂਧੀ ਨਗਰ ਮਾਰਕੀਟ ਅਤੇ ਭਾਈ ਮੰਨਾ ਸਿੰਘ ਨਗਰ ਸਥਿਤ ਫੈਕਟਰੀ ਵਿੱਚ ਵੀ ਛਾਪੇਮਾਰੀ ਕੀਤੀ। ਜਿੱਥੋਂ ਵੱਡੀ ਗਿਣਤੀ ਵਿੱਚ ਨਕਲੀ ਸਮਾਨ ਦੀ ਬਰਾਮਦਗੀ ਹੋਣ ਦੀ ਗੱਲ ਚੱਲ ਰਹੀ ਹੈ। ਜਾਣਕਾਰੀ ਮੁਤਾਬਕ ਜੋਧਪੁਰ ਪੁਲਸ ਨੇ ਜੋਧਪੁਰ ‘ਚ ਨਕਲੀ ਕੱਪੜੇ ਵੇਚਣ ਵਾਲੇ ਇਕ ਦੁਕਾਨਦਾਰ ਨੂੰ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਬਾਅਦ ਖੁਲਾਸਾ ਹੋਇਆ ਕਿ ਇਹ ਕੱਪੜਾ ਲੁਧਿਆਣਾ ਦਾ ਹੈ। ਜਿਸ ਤੋਂ ਬਾਅਦ ਟੀਮ ਨੇ ਲੁਧਿਆਣਾ ਦੇ ਭਾਈ ਮੰਨਾ ਸਿੰਘ ਨਗਰ ਦੀ ਫੈਕਟਰੀ ‘ਤੇ ਛਾਪਾ ਮਾਰਿਆ। ਜਿਸ ਤੋਂ ਬਾਅਦ ਪਤਾ ਲੱਗਾ ਕਿ ਉਕਤ ਨਕਲੀ ਕੱਪੜਾ ਅਕਾਲਗੜ੍ਹ ਮੰਡੀ ‘ਚ ਵੇਚਿਆ ਜਾ ਰਿਹਾ ਸੀ। ਟੀਮ ਨੇ ਉੱਥੇ ਵੀ ਛਾਪੇਮਾਰੀ ਕੀਤੀ। ਚਰਚਾ ਹੈ ਕਿ ਅਕਾਲਗੜ੍ਹ ਮਾਰਕੀਟ ਵਿੱਚ ਦੋ ਦੁਕਾਨਾਂ ’ਤੇ ਛਾਪੇਮਾਰੀ ਕੀਤੀ ਗਈ। ਜਿੱਥੋਂ ਡੀ ਕੰਪਨੀ ਦਾ ਵੱਡੀ ਗਿਣਤੀ ਵਿੱਚ ਸਾਮਾਨ ਬਰਾਮਦ ਹੋਇਆ ਹੈ। ਹਾਲਾਂਕਿ ਅਧਿਕਾਰਤ ਤੌਰ ‘ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ। ਜਦੋਂਕਿ ਇਸ ਛਾਪੇਮਾਰੀ ਤੋਂ ਬਾਅਦ ਸ਼ਹਿਰ ਵਿੱਚ ਡੀ ਕੰਪਨੀ ਦਾ ਸਾਮਾਨ ਵੇਚਣ ਵਾਲੇ ਕਾਰੋਬਾਰੀਆਂ ਵਿੱਚ ਹੜਕੰਪ ਮਚ ਗਿਆ ਹੈ।