ਬਜਟ ਸਨਅਤਕਾਰਾਂ ਲਈ ਨਿਰਾਸ਼ਾਯੋਗ – ਯੂ ਸੀ ਪੀ ਐਮ ਏ ਅਹੁਦੇਦਾਰ

23 ਜੁਲਾਈ 2024

ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੇ ਪਹਿਲੇ 2024-25 ਦੇ ਬਜਟ ਜੋ ਕਿ ਕੇਂਦਰ ਸਰਕਾਰ ਦੀ ਫਾਈਨਾਂਸ ਮਨਿਸਟਰ ਨਿਰਮਲਾ ਸੀਤਾਰਮਨ ਨੇ ਪੇਸ਼ ਕੀਤਾ ਜੋ ਬਿਲਕੁਲ ਹੀ ਨਿਰਾਸ਼ਾਯੋਗ ਹੈ ।ਕਿਉ ਕਿ ਇਲੈਕਸ਼ਨ ਦੌਰਾਨ ਬੀਜੇਪੀ ਦੇ ਮੰਤਰੀ ਮੈਡਮ ਸੀਤਾਰਮਨ ਲੁਧਿਆਣਾ ਵਿਚ ਯੂਨਾਈਟਿਡ ਸਾਇਕਲ ਐਂਡ ਪਾਰਟਸ ਮੈਨੂਫੈਕਚਰਸ ਐਸੌਸੀਏਸ਼ਨ ਅਤੇ ਸਮੂਹ ਇੰਡਸਟਰੀ ਐਸੌਸੀਏਸ਼ਨਾਂ ਨਾਲ ਮੀਟਿੰਗ ਕੀਤੀ ਸੀ। ਜਿਸ ਵਿਚ 43 ਬੀ ਐਚ ਦੇ ਕਾਨੂੰਨ ਦਾ ਬਦਲਾ, ਬੈਕਾਂ ਦੇ ਇੰਡਸਟਰੀਅਲ ਲੋਨ ਲਿਮਟਾਂ ਆਦਿ ਦੇ ਵਿਆਜ ਦਰ ਨੂੰ ਘਟਾਓਣਾ, ਵਰਡ ਵਾਈਡ ਸਾਈਕਲ ਸਟੈਂਡਰਡ ਨੂੰ ਅਪਗ੍ਰੇਸ਼ਨ ਕਰਨ ਲਈ ਸਪੈਸ਼ਲ ਪੈਕਜ ਦੇਣਾ, ਕੱਚੇ ਮਾਲ ਨੂੰ ਦੁਸਰੇ ਦੇਸ਼ਾਂ ਤੋ ਮੰਗਵਾਓਣ ਲਈ ਟੈਕਸ ਦਰ ਨੂੰ ਘਟਾਓਣਾ ਅਤੇ ਤਿਆਰ ਮਾਲ (ਫਨਿਸ਼ ਗੁਡ) ਬਾਹਰੋ ਆਓਣ ਤੇ ਟੈਕਸ ਦਰ ਨੂੰ ਵਧਾਓਣਾ ਆਦਿ ਦੀਆਂ ਮੰਗਾਂ ਨੂੰ ਪੂਰਾ ਨਹੀ ਕੀਤਾ ਗਿਆ ਹਰਸਿਮਰਜੀਤ ਸਿੰਘ ਲੱਕੀ ਪ੍ਰਧਾਨ ਯੂਸੀਪੀਐਮਏ ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫੀਕੋ, ਚਰਨਜੀਤ ਸਿੰਘ ਵਿਸ਼ਵਕਰਮਾ ਚੇਅਰਮੈਨ ਯੂਸੀਪੀਐਮਏ,ਇੰਦਰਜੀਤ ਸਿੰਘ ਨਵਯੁਗ ਸਾਬਕਾ ਪ੍ਰਧਾਨ ਯੂਸੀਪੀਐਮਏ,ਸਤਨਾਮ ਸਿੰਘ ਮੱਕੜ ਵਾਇਸ ਪ੍ਰਧਾਨ ਯੂਸੀਪੀਐਮਏ,ਰਜਿੰਦਰ ਸਿੰਘ ਸਰਹਾਲੀ ਸੈਕਟਰੀ ਯੂਸੀਪੀਐਮਏ, ਜੀ ਐਸ ਢਿਲੋਂ ਨੇ ਅੱਜ ਪ੍ਰੈਸ ਕਾਨਫਰੈਂਸ ਕਰਦਿਆ ਇਸ ਬਜਟ ਨੂੰ ਬਹੁਤ ਹੀ ਨਿਰਾਸ਼ਾਯੋਗ ਬਜਟ ਦੱਸਿਆ ਪੂਰੇ ਬਜਟ ਵਿਚ ਪੰਜਾਬ ਜਾਂ ਪੰਜਾਬ ਦੀ ਇੰਡਸਟਰੀ ਬਾਰੇ ਕੋਈ ਗੱਲ ਨਹੀ ਕੀਤੀ ਗਈ ਪੰਜਾਬ ਨਾਲ ਕੇਂਦਰ ਸਰਕਾਰ ਨੇ ਮਤਰਈ ਮਾਂ ਵਾਲਾ ਸਲੂਕ ਕੀਤਾ । ਜੇਕਰ ਇਹ ਕੇਂਦਰ ਸਰਕਾਰ ਚਾਹੁੰਦੀ ਹੈ ਇੰਡਸਟਰੀ ਨੂੰ ਬਚਾਓਣਾ ਤਾਂ ਯੂਨਾਈਟਿਡ ਸਾਇਕਲ ਐਂਡ ਪਾਰਟਸ ਮੈਨੂਫੈਕਚਰਸ ਐਸੌਸੀਏਸ਼ਨ ਅਤੇ ਸਮੂਹ ਇੰਡਸਟਰੀ ਐਸੌਸੀਏਸ਼ਨਾਂ ਨਾਲ ਮਿਲ ਕੇ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇ ।