ਅਰਦਾਸ : ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਦੀ ਮੌਜੂਦਗੀ ਵਿੱਚ ਨੈਸ਼ਨਲ ਕਨਵੈਨਸ਼ਨ ਵਿੱਚ ਹੋਈ ‘ਅਰਦਾਸ’
ਨਿਊਜ਼ ਪੰਜਾਬ
ਅਮਰੀਕਾ ਦੀ ਰਿਪਬਲਿਕਨ ਪਾਰਟੀ ਦੀ ਆਗੂ ਤੇ ਸਿਵਲ ਰਾਈਟਸ ਬਾਰੇ ਅਟਾਰਨੀ ਹਰਮੀਤ ਕੌਰ ਢਿੱਲੋਂ ਨੇ ਅੱਜ ਮਿਲਵਾਕੀ ਵਿੱਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਦੀ ਮੌਜੂਦਗੀ ਵਿੱਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਵਿੱਚ ‘ਅਰਦਾਸ’ ਕੀਤੀ। ਉਨ੍ਹਾਂ ਅਰਦਾਸ ਪੰਜਾਬੀ ਵਿੱਚ ਕੀਤੀ ਅਤੇ ਸਿੱਖ ਧਰਮ ਦੇ ਨਿਯਮਾਂ ਅਨੁਸਾਰ ਆਪਣੀ ਚੁੱਨੀ ਨਾਲ ਸਿਰ ਢੱਕਿਆ,
ਉਨ੍ਹਾਂ ਅਰਦਾਸ ਕਰਨ ਉਪਰੰਤ ਕਿਹਾ ਕਿ ਇੱਕ ਸਿੱਖ ਪਰਵਾਸੀ ਪਰਿਵਾਰ ਦੀ ਮੈਂਬਰ ਹੋਣ ਦੇ ਨਾਤੇ ਉਸ ਨੂੰ ਸਤਿਕਾਰ ਦੀ ਨਿਸ਼ਾਨੀ ਵਜੋਂ ਅਰਦਾਸ ਕਰਨ ਸਮੇਂ ਸਿਰ ਢਕਣ ਦੀ ਪ੍ਰਥਾ ਦੀ ਪਾਲਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਅਰਦਾਸ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ ਜੋ ਆਮ ਤੌਰ ‘ਤੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਵੱਲੋਂ ਕਿਸੇ ਵੀ ਨਵੇਂ ਕੰਮ ਨੂੰ ਆਰੰਭ ਕਰਨ ਤੋਂ ਪਹਿਲਾਂ ਕੀਤੀ ਜਾਂਦੀ ਹੈ। ਇਹ ਪ੍ਰਮਾਤਮਾ ਦਾ ਧੰਨਵਾਦ ਕਰਨ ਅਤੇ ਸਾਰਿਆਂ ਲਈ ਨਿਮਰਤਾ, ਸੱਚਾਈ ਅਤੇ ਨਿਆਂ ਵਰਗੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਵਿੱਚ ਮਦਦ ਕਰਨ ਦੀ ਮੰਗ ਕਰਨ ਲਈ ਕੀਤੀ ਜਾਂਦੀ ਹੈ। ਅਟਾਰਨੀ ਹਰਮੀਤ ਕੌਰ ਢਿੱਲੋਂ ਵੱਲੋਂ ਕੀਤੀ ਅਰਦਾਸ ਦੀ ਪੂਰੇ ਅਮਰੀਕਾ ਵਿੱਚ ਚਰਚਾ ਹੋ ਰਹੀ ਹੈ, ਅਟਾਰਨੀ ਹਰਮੀਤ ਕੌਰ ਢਿੱਲੋਂ ਨੇ ਆਪਣੇ x ਅਕਾਊਂਟ ਤੇ ਤਸਵੀਰਾਂ ਦੇ ਨਾਲ ਇਸ ਦਾ ਪ੍ਰਗਟਾਵਾ ਕੀਤਾ ਹੈ ਜੋ ਨਿਊਜ਼ ਪੰਜਾਬ ਦੇ ਪਾਠਕਾਂ ਲਈ ਪ੍ਰਕਾਸ਼ਤ ਕੀਤਾ ਜਾ ਰਿਹਾ