ਯੂ ਸੀ ਪੀ ਐਮ ਏ ਦਾ ਵਫ਼ਦ ਚੀਫ਼ ਇੰਜੀਨੀਅਰ ਨੂੰ ਮਿਲਿਆ
16 ਜੁਲਾਈ 2024
ਅੱਜ ਯੂਨਾਈਟਿਡ ਸਾਇਕਲ ਐਂਡ ਪਾਰਟਸ ਮੈਨੂਫੈਕਚਰਸ ਐਸੋਸ਼ੀਏਸ਼ਨ ਦੇ ਪ੍ਰਧਾਨ ਹਰਸਿਮਰਜੀਤ ਸਿੰਘ ਲੱਕੀ ਜੀ ਦੀ ਅਗਵਾਈ ਚ ਜਗਦੇਵ ਸਿੰਘ ਹੰਸ ਚੀਫ ਇੰਜੀਨੀਅਰ ਕੇਂਦਰੀ ਜੋਨ ਪੰਜਾਬ ਰਾਜ ਬਿਜਲੀ ਨਿਗਮ ਲਿਮੀਟਡ ਨਾਲ ਮੁਲਾਕਾਤ ਕੀਤੀ ਵਫਦ ਚ ਰਾਜਿੰਦਰ ਸਿੰਘ ਸਰਹਾਲੀ (ਸੈਕਟਰੀ) ਰੋਹਿਤ ਰਾਹੇਜਾ (ਫਾਈਨਾਂਸ ਸੈਕਟਰੀ) ਸੁਰਿੰਦਰਪਾਲ ਸਿੰਘ ਮੱਕੜ (ਪ੍ਰੋਪੋਗੰਡਾ ਸੈਕਟਰੀ) ਹਾਜ਼ਰ ਸਨ ।
ਇਸ ਵਿਚ ਪ੍ਰਧਾਨ ਨੇ ਉਦਯੋਗਿਕ ਮੁਦਿਆ ਦੇ ਹੱਲ ਕਰਵਾਉਣ ਲਈ ਕਿਹਾ, ਕਿ ਬਿਜਲੀ ਉਦਯੋਗ ਲਈ ਪ੍ਰਮੁਖ ਕੱਚੇ ਮਾਲ ਵਿਚੋਂ ਇਕ ਹੈ ਅਤੇ ਬਿਜਲੀ ਦੀ ਗੁਣਵੰਤਾ ਉਦਯੋਗ ਲਈ ਸਰਬੋਤਮ ਉਤਪਾਦਨ ਨੂੰ ਯਕੀਨੀ ਬਣਾਉਦੀ ਹੈ। ਉਨਾ ਇਹ ਵੀ ਕਿਹਾ ਕਿ ਹਾਲ ਹੀ ਚ ਉਦਯਗ ਨੂੰ ਸਪਲਾਈ ਕੀਤੀ ਜਾ ਰਹੀ ਬਿਜਲੀ ਦੀ ਗੁਣਵਤਾ ਚ ਗਿਰਾਵਟ ਆਈ ਹੈ,ਕਿਉਕਿ ਕਈ ਅਣ-ਅਧਾਰਿਤ ਬਿਜਲੀ ਕੱਟਾ ਦੇ ਨਾਲ-ਨਾਲ ਵੋਲਟੇਜ ਦੇ ਉਤਾਰ-ਚੜਾਅ ਦੇਖੇ ਜਾ ਰਹੇ ਹਨ । ਉਨਾਂ ਕਿਹਾ ਕਿ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇ।
ਉਨਾ ਨੇ ਇਹ ਵੀ ਕਿਹਾ ਕਿ ਪਾਵਰਕਾਮ ਨੇ ਇਲੈਕਟੋਪਲੇਟਿੰਗ ਯੂਨਿਟਾ ਅਤੇ ਇੰਡਕਸ਼ਨ ਹੀਟਰ ਯੂਨਿਟਾਂ ਵਾਲੇ ਛੋਟੇ ਅਤੇ ਦਰਮਿਆਨੇ ਉਦਯੋਗਾ ਨੂੰ ਬਿਜਲੀ ਦੀ ਅਣ- ਅਦਿਕਾਰਤ ਵਰਤੋਂ ਤਹਿਤ ਪਾਵਰ ਇਟੇਸਿਵ ਯੂਨਿਟ ਸ਼੍ਰੇਣੀ ਦੇ ਤਹਿਤ ਜ਼ੁਰਮਾਨੇ ਦੇ ਨੋਟਿਸ ਜਾਰੀ ਕੀਤੇ ਹਨ।
ਪ੍ਰਧਾਨ ਹਰਸਿਮਰਜੀਤ ਸਿੰਘ ਲੱਕੀ ਨੇ ਕਿਹਾ ਕਿ ਪੰਜਾਬ ਬਿਜਲੀ ਦੇ ਮਾਮਲੇ ਚ ਸਰਪਲਸ ਸੂਬਾ ਹੈ । ਉਹਨਾ ਕਿ ਬਿਜਲੀ ਨੂੰ ਸਟੋਰ ਨਹੀ ਕੀਤਾ ਜਾ ਸਕਦਾ,ਇਸ ਦੀ ਵਰਤੋ ਸਿਰਫ ਵਰਤੀ ਜਾ ਸਕਦੀ ਹੈ ਕਿਉਂ ਕਿ ਰਾਤ ਨੂੰ ਬਿਜਲੀ ਦੀ ਖਪਤ ਬਹੁਤ ਘੱਟ ਹੁੰਦੀ ਹੈ ਇਸ ਲਈ ਵਾਧੂ ਬਿਜਲੀ ਦਾ ਲਾਭ ਉਦਯੋਗ ਨੂੰ ਦਿੱਤਾ ਜਾਣਾ ਚਾਹੀਦਾ ਹੈ ।
ਇਸ ਮੌਕੇ ਰਾਜਿੰਦਰ ਸਿੰਘ ਸਰਹਾਲੀ (ਸੈਕਟਰੀ) ਰੋਹਿਤ ਰਾਹੇਜਾ (ਫਾਈਨਾਂਸ ਸੈਕਟਰੀ) ਸੁਰਿੰਦਰਪਾਲ ਸਿੰਘ ਮੱਕੜ (ਪ੍ਰੋਪੋਗੰਡਾ ਸੈਕਟਰੀ) ਹਾਜ਼ਰ ਸਨ ।