ਅੱਜ ਦੇ ਫੈਸ਼ਨ ਯੁੱਗ ਵਿੱਚ ਦੁਪੱਟੇ ਦੀ ਮਹੱਤਤਾ…….
17 ਜੁਲਾਈ 2024
ਦੁਪੱਟੇ ਦੀ ਮਹੱਤਤਾ ਪੰਜਾਬੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਵਿੱਚ ਬਹੁਤ ਹੀ ਖ਼ਾਸ ਹੈ। ਇਹ ਸਿਰਫ ਇੱਕ ਵਸਤਰ ਨਹੀਂ, ਸਗੋਂ ਸੱਭਿਆਚਾਰਕ ਪਹਿਚਾਣ ਅਤੇ ਮਰਿਆਦਾ ਦਾ ਪ੍ਰਤੀਕ ਹੈ। ਪੰਜਾਬੀ ਵਿਆਹ, ਤਿਉਹਾਰਾਂ ਅਤੇ ਹੋਰ ਸਮਾਰੋਹਾਂ ਵਿੱਚ ਦੁਪੱਟਾ ਅਵਸ਼ਕ ਹਿੱਸਾ ਹੁੰਦਾ ਹੈ। ਇਸਨੂੰ ਸਿਰ ਤੇ ਰੱਖ ਕੇ ਸਤਿਕਾਰ, ਆਦਰ ਅਤੇ ਵੱਖ-ਵੱਖ ਰਸਮਾਂ ਨੂੰ ਪੂਰਾ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ, ਦੁਪੱਟਾ ਇੱਕ ਸਜਾਵਟੀ ਤੱਤ ਵੀ ਹੈ, ਜਿਸ ਨੂੰ ਅਲੱਗ-ਅਲੱਗ ਢੰਗ ਨਾਲ ਪਹਿਨ ਕੇ ਵਿਭਿੰਨ ਸ਼ੈਲੀਆਂ ਵਿੱਚ ਪੇਸ਼ ਕੀਤਾ ਜਾਂਦਾ ਹੈ
ਪੰਜਾਬੀ ਸੰਸਕ੍ਰਿਤੀ ਵਿੱਚ ਦੁਪੱਟਾ ਹਮੇਸ਼ਾ ਹੀ ਔਰਤਾਂ ਦੇ ਪਹਿਨਾਵੇ ਦਾ ਅਹਿਮ ਹਿੱਸਾ ਰਿਹਾ ਹੈ ਮੁਗਲ ਯੁੱਗ ਤੋਂ ਲੈ ਕੇ ਰਾਜਪੂਤ ਘਰਾਣਿਆਂ ਤੱਕ ਦੁਪੱਟਾ ਸ਼ਾਨ ਦਾ ਪ੍ਰਤੀਕ ਹੈ। ਦੁਪੱਟਾ ਨਿਰੇ ਕੱਪੜੇ ਦਾ ਟੁਕੜਾ ਨਹੀਂ ਸਗੋਂ ਇਹ ਸੱਭਿਆਚਾਰਕ ਚਿੰਨ ਹੈ ਇਹ ਔਰਤਾਂ ਦੀ ਸ਼ੋਭਾ ਨੂੰ ਦਰਸਾਉਂਦਾ ਹੈ।
ਪੁਰਾਤਨ ਕਲਾਵਾਂ ਤੇ ਆਧੁਨਿਕ ਸਟਾਈਲਾਂ ਨੂੰ ਜੋੜ ਕੇ ਦੁਪੱਟੇ ਨੂੰ ਇੱਕ ਨਵਾਂ ਰੂਪ ਦਿੱਤਾ ਜਾ ਰਿਹਾ ਹੈ। ਇਹ ਨਵੀਂ ਪੀੜੀ ਵਿੱਚ ਵੀ ਲੋਕ ਪ੍ਰਿਯ ਹੈ।
ਅੱਜ ਕੱਲ ਚੁੰਨੀ ਨੂੰ ਸਿਰਫ ਸਲਵਾਰ ਕਮੀਜ਼ ਨਾਲ ਹੀ ਨਹੀਂ ਸਗੋਂ ਵੈਸਟਰਨ ਡਰੈਸ ਜਿਵੇਂ ਕਿ ਜੀਨਸ ਅਤੇ ਟੋਪ ਨਾਲ ਵੀ ਪਹਿਨਿਆ ਜਾਂਦਾ ਹੈ। ਚੁੰਨੀ ਦੀ ਖੂਬੀ ਇਹ ਹੈ ਕਿ ਇਸ ਨੂੰ ਕਈ ਤਰੀਕਿਆਂ ਨਾਲ ਪਹਿਨਿਆ ਜਾ ਸਕਦਾ ਹੈ। ਜਿਵੇਂ ਕਿ ਮੱਥੇ ਤੇ ਰੱਖ ਕੇ, ਗੱਲ ਵਿੱਚ ਪਾ ਕੇ ,ਮੋਢੇ ਦੇ ਢਾਕ ਕੇ ਜਾਂ ਫਿਰ ਸਿਰਫ ਹੱਥ ਵਿੱਚ ਲੈ ਕੇ ਚੁੰਨੀ ਹਰ ਤਰੀਕੇ ਵਿੱਚ ਖੂਬਸੂਰਤ ਲੱਗਦੀ ਹੈ
ਇੰਡੀਆ ਵਿੱਚ ਅੱਜ ਕੱਲ੍ਹ ਅਲੱਗ-ਅਲੱਗ ਤਰ੍ਹਾਂ ਦੇ ਦੁਪੱਟੇ ਮਿਲਦੇ ਹਨ ਜਿਵੇਂ ਕਿ ਫੁਲਕਾਰੀ,ਨੈੱਟ,ਬਨਾਰਸੀ ਸਿਲਕ, ਗੋਟਾ ਪੱਤੀ ਰਾਜਸਥਾਨੀ ਲਹਿਰੀਆ, ਬਾਂਧਨੀ ,ਜਾਲ ਵਰਕ,ਡਿਜੀਟਲ ਪ੍ਰਿੰਟਿੰਗ ,ਕੋਟਨ, ਛੋਟੇ ਸਟੋਲਰ ਆਦਿ ਹੋਰ ਵੀ ਚੁੰਨੀਆਂ ਦੇ ਅਨੇਕਾਂ ਡਿਜ਼ਾਈਨ ਹਨ।
ਇਸ ਤਰ੍ਹਾਂ ਦੇ ਹੋਰ ਵੀ ਕਈ ਤਰ੍ਹਾਂ ਦੇ ਦੁਪੱਟਿਆਂ ਦੀ ਜਾਣਕਾਰੀ ਲੈਣ ਲਈ ਅਸੀਂ ਕੁਲਵਿੰਦਰ ਸਿੰਘ ਜੀ ਨਾਲ ਗੱਲਬਾਤ ਕੀਤੀ ਜੋ ਦੁਪੱਟਿਆਂ ਦੇ ਤਜਰਬੇਕਾਰ ਹਨ ਅਤੇ ਦੁਪੱਟਿਆਂ ਦਾ ਹੀ ਕੰਮ ਕਰਦੇ ਹਨ,ਉਹਨਾਂ ਦੱਸਿਆ ਕਿ ਭਾਵੇਂ ਅੱਜ ਕੱਲ ਦੇ ਬੱਚੇ ਚੁੰਨੀ ਨੂੰ ਏਨਾ ਮਹੱਤਵ ਨਹੀਂ ਦਿੰਦੇ ਲੇਕਿਨ ਅੱਜ ਕੱਲ ਅਜਿਹੀਆਂ ਕਈ ਤਰ੍ਹਾਂ ਦੀਆਂ ਨਵੀਂਆ ਵਰਾਇਟੀਆ ਦੇ ਦੁਪੱਟੇ ਆਉਂਦੇ ਹਨ ਜੋ ਅੱਜ ਕੱਲ ਦੇ ਬੱਚੇ ਵੀ ਬਹੁਤ ਪਸੰਦ ਕਰਦੇ ਹਨ। ਅਤੇ ਦੁਪੱਟੇ ਦੀਆਂ ਵਰਾਇਟੀਆਂ ਸਮੇਂ ਸਮੇਂ ਨਾਲ ਬਦਲਦੀਆ ਰਹਿੰਦੀਆ ਹਨ ਜਿਵੇਂ ਕਿ ਫੁਲਕਾਰੀ, ਮੀਰਰ ਵਰਕ ,ਡਿਜੀਟਲ ਪ੍ਰਿੰਟ ਵਾਲੇ ਦੁਪੱਟੇ,ਇਸ ਤਰਾਂ ਦੀਆ ਬਹੁਤ ਨਵੀਆਂ ਵਰਾਇਟੀਆ ਆਉਂਦੀਆਂ ਹਨ।ਇਸ ਤਰ੍ਹਾਂ ਕਿਸੇ ਵੀ ਤਰ੍ਹਾਂ ਦੇ ਦੁਪੱਟਿਆਂ ਦੀ ਜਾਣਕਾਰੀ ਲਈ ਅਸੀ ਕੁਲਵਿੰਦਰ ਸਿੰਘ ਨਾਲ ਇਸ ਨੰਬਰ ਤੇ ਗੱਲਬਾਤ ਕਰ ਸਕਦੇ ਹਾਂ।
ਕੁਲਵਿੰਦਰ ਸਿੰਘ (ਬਠਿੰਡਾ)9878524304