ਕੇਦਰ ਸਰਕਾਰ ਸਖਤ ਹੋਈ — ਮਹਾਂਮਾਰੀ ਦੌਰਾਨ ਮਨਮਰਜ਼ੀ ਨਹੀਂ ਕਰ ਸਕਣਗੀਆਂ ਰਾਜ ਸਰਕਾਰਾਂ

ਨਿਊਜ਼ ਪੰਜਾਬ
ਨਵੀ ਦਿੱਲ੍ਹੀ , 20 ਅਪ੍ਰੈਲ -ਕਈ ਰਾਜਾ ਵਿੱਚ ਤਾਲਾਬੰਦੀ ਨੂੰ ਪੂਰੀ ਤਰ੍ਹਾਂ ਲਾਗੂ ਨਾ ਕਰ ਸਕਣ ਤੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਸਖਤ ਕਦਮ ਚੁਕਦਿਆਂ ਐਡੀਸ਼ਨਲ ਸੈਕਟਰੀਆਂ ਦੀ ਅਗਵਾਈ ਹੇਠ 6 ਮੈਂਬਰੀ ਟੀਮਾਂ ਦਾ ਗਠਨ ਕੀਤਾ ਹੈ | ਜਿਸ ਵਿੱਚ ਵੱਖ-ਵੱਖ ਮੰਤਰਾਲਿਆਂ ਦੇ ਨੁਮਾਇੰਦੇ ਸ਼ਾਮਲ ਹਨ | ਕੇਰਲਾ  ਸਮੇਤ 4 ਰਾਜਾਂ ਵਿੱਚ ਇਹ ਟੀਮਾਂ ਰਵਾਨਾ ਕਰ ਦਿਤੀਆਂ ਗਈਆਂ ਹਨ ਜੋ ਕੋਰੋਨਾ ਪ੍ਰਭਾਵਿਤ ਜਿਲਿਆਂ ਨੂੰ ਚੈੱਕ ਕਰਨਗੇ | ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਟੀਮਾਂ ਆਪੋ-ਆਪਣੇ ਟਿਕਾਣਿਆਂ ਤੇ ਪੁੱਜ  ਚੁੱਕੀਆਂ ਹਨ ਜੋ ਚੈੱਕ ਕਰਨਗੀਆਂ ਕਿ ਕੇਂਦਰ ਸਰਕਾਰ ਵਲੋਂ ਜਾਰੀ ਹਦਾਇਤਾਂ ਤੇ ਅਮਲ ਹੋ ਰਿਹਾ ਹੈ ਜਾ ਨਹੀਂ | ਕੇਰਲਾ ਸਰਕਾਰ ਨੇ ਆਪਣੇ ਵਲੋਂ ਕੁਝ ਰਿਆਇਤਾਂ ਦੇਣ ਦਾ ਐਲਾਨ ਕੀਤਾ ਸੀ ,ਜਿਸ ਤੇ ਗ੍ਰਹਿ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਰਾਜ ਸਰਕਾਰ ਸਬੰਧਿਤ ਇਲਾਕਿਆਂ ਵਿੱਚ ਲੋੜ ਅਨੁਸਾਰ ਹੋਰ ਸਖਤ ਪਾਬੰਦੀਆਂ ਤਾਂ ਲਾ ਸਕਦੀ ਹੈ ਪ੍ਰੰਤੂ ਕੇਂਦਰ ਸਰਕਾਰ ਵਲੋਂ ਜਾਰੀ ਦਿਸ਼ਾ -ਨਿਰਦੇਸ਼ ਵਿੱਚ ਢਿਲ ਨਹੀਂ ਦੇ ਸਕਦੀ |
ਭਾਰਤ ਸਰਕਾਰ ਦੇ ਗ੍ਰਹਿ ਸਕੱਤਰ ਅਜੈ ਭੱਲਾ ਵਲੋਂ ਸਾਰੇ ਰਾਜਾਂ ਦੇ ਚੀਫ ਸੈਕਟਰੀਆਂ ਨੂੰ ਪੱਤਰ ਲਿਖ ਕਿਹਾ ਕਿ ਉਹ ਕੇਂਦਰ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ , ਪੱਤਰ ਵਿੱਚ ਸੁਪਰੀਮ ਕੋਰਟ ਦੇ 31 ਮਾਰਚ 2020 ਦੇ ਇੱਕ ਫੈਂਸਲੇ ਦਾ ਹਵਾਲਾ ਵੀ ਦਿੱਤਾ ਗਿਆ ਹੈ ਜਿਸ ਵਿੱਚ ਰਾਜ ਸਰਕਾਰਾਂ ਨੂੰ ਕੇਂਦਰ ਸਰਕਾਰ ਵਲੋਂ ਜਾਰੀ ਹਦਾਇਤਾਂ ਦਾ ਪਾਲਣ ਕੀਤਾ ਜਾਵੇ |
ਸੂਤਰਾਂ ਅਨੁਸਾਰ ਭਾਰਤ ਸਰਕਾਰ ਰਾਜਾਂ ਦੇ ਗਵਰਨਰਾਂ ਅਤੇ ਖੁਫੀਆ ਏਜੰਸੀਆਂ ਤੋਂ ਸੂਬਿਆਂ ਦੀ ਰੋਜ਼ਾਨਾ ਦੀ ਸਥਿਤੀ ਬਾਰੇ ਰਿਪੋਰਟ ਵੀ ਲਵੇਗੀ ਅਤੇ ਰਾਜਾ ਸਰਕਾਰਾਂ ਵਲੋਂ ਆਪਣੇ ਤੋਰ ਤੇ ਜਾਰੀ ਹੋਣ ਵਾਲੇ ਪੱਤਰਾਂ ਦੀ ਵੀ ਪੜਚੋਲ ਕੀਤੀ ਜਾਵੇਗੀ |