ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 23 ਲੱਖ ਤੋਂ ਪਾਰ

ਨਵੀ ਦਿੱਲੀ , 20 ਅਪ੍ਰੈਲ (ਨਿਊਜ਼ਪੰਜਾਬ ) ਪੂਰੀ ਦੁਨੀਆਂ ਚ ਕਹਿਰ ਵਰਤਾ ਰਹੀ ਕੋਰੋਨਾ ਮਹਾਮਾਰੀ ਤੋਂ ਪੀੜਿਤ ਦੀ ਗਿਣਤੀ 23 ਲੱਖ 42 ਹਜ਼ਾਰ ਤੋਂ ਵੀ ਟੱਪ ਗਈ ਹੈ, ਹੁਣ ਤੱਕ 1 ਲੱਖ 65 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ | ਹਾਲਾਂਕਿ 6 ਲੱਖ 35 ਹਜ਼ਾਰ ਤੋਂ ਜ਼ਿਆਦਾ ਲੋਕ ਠੀਕ ਵੀ ਹੋ ਚੁੱਕੇ ਹਨ | ਇਹਨਾਂ ਵਿੱਚੋ ਸਭ ਤੋਂ ਜ਼ਿਆਦਾ ਮਰੀਜ਼ ਅਮਰੀਕਾ ਵਿੱਚ 7 ਲੱਖ 64 ਹਜ਼ਾਰ ਹਨ, ਇਸ ਤੋਂ ਇਲਾਵਾ ਸਪੇਨ ਵਿੱਚ 2 ਲੱਖ ਤੋਂ ਜ਼ਿਆਦਾ ਅਤੇ ਇਟਲੀ ਵਿੱਚ 1 ਲੱਖ 78 ਹਜ਼ਾਰ ਮਰੀਜ਼ ਹਨ | ਭਾਰਤ ਵਿੱਚ ਹੁਣ ਤੱਕ 17615 ਮਰੀਜ਼ ਕੋਰੋਨਾ ਪੀੜਤ ਹਨ ਅਤੇ 559 ਮੌਤਾਂ ਹੋ ਚੁੱਕੀਆਂ ਹਨ |

ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਅਨੁਸਾਰ ਭਾਰਤ ਵਿੱਚ 80 % ਮਾਮਲਿਆਂ ਚ ਕੋਈ ਲੱਛਣ ਨਾ ਮਿਲਣਾ ਚਿੰਤਾ ਦਾ ਵਿਸ਼ਾ ਹੈ