ਜਾਲਨਾ ਜ਼ਿਲੇ ‘ਚ ਸਮ੍ਰਿਧੀ ਐਕਸਪ੍ਰੈਸ ਵੇਅ ‘ਤੇ ਭਿਆਨਕ ਸੜਕ ਹਾਦਸਾ, ਦੋ ਕਾਰਾਂ ਦੀ ਟੱਕਰ ‘ਚ 6 ਦੀ ਮੌਤ 4 ਜ਼ਖਮੀ

29 ਜੂਨ 2024

ਮੁੰਬਈ ਨਾਗਪੁਰ ਸਮ੍ਰਿਧੀ ਹਾਈਵੇਅ ‘ਤੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਦੋ ਕਾਰਾਂ ਵਿਚਾਲੇ ਹੋਈ ਟੱਕਰ ‘ਚ 6 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 4 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਹ ਹਾਦਸਾ ਰਾਤ ਕਰੀਬ 11 ਵਜੇ ਵਾਪਰਿਆ। ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਡੀਜ਼ਲ ਨਾਲ ਭਰ ਕੇ ਨਾਗਪੁਰ ਤੋਂ ਮੁੰਬਈ ਆ ਰਹੀ ਇਰਟਿਕਾ ਕਾਰ ਨੂੰ ਗਲਤ ਸਾਈਡ ਤੋਂ ਆ ਰਹੀ ਕਾਰ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ‘ਚ ਬੈਠੇ ਯਾਤਰੀ ਸੜਕ ਦੇ ਕਿਨਾਰੇ ਜਾ ਡਿੱਗੇ।

ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਰੇਨ ਦੀ ਮਦਦ ਨਾਲ ਦੋਵੇਂ ਕਾਰਾਂ ਨੂੰ ਬਾਹਰ ਕੱਢਿਆ। ਇਹ ਹਾਦਸਾ ਜਾਲਨਾ ਜ਼ਿਲੇ ‘ਚ ਸਮ੍ਰਿਧੀ ਹਾਈਵੇ ‘ਤੇ ਕਦਾਵਾਂਚੀ ਪਿੰਡ ਨੇੜੇ ਵਾਪਰਿਆ। ਜ਼ਖਮੀਆਂ ਨੂੰ ਇਲਾਜ ਲਈ ਜ਼ਿਲਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।