ਕੈਨੇਡਾ ਦੇ ਨੋਵਾ ਸਕੋਸ਼ਿਆ ਸੂਬੇ ਵਿਚ ਗੋਲਾ-ਬਾਰੀ ਦੌਰਾਨ ਇੱਕ ਪੁਲਿਸ ਅਫਸਰ ਸਮੇਤ 16 ਵਿਅਕਤੀਆਂ ਦੀ ਮੌਤ – ਹਮਲਾਵਰ ਵੀ ਮਾਰਿਆ ਗਿਆ
ਨਿਊਜ਼ ਪੰਜਾਬ
ਓਟਾਵਾ , 20 ਅਪ੍ਰੈਲ – ਕੈਨੇਡਾ ਦੇ ਸੂਬੇ ਨੋਵਾ ਸਕੋਸ਼ਿਆ ਵਿਚ ਇੱਕ ਹਮਲਾਵਰ ਨੇ ਗੋਲੀਆਂ ਚਲਾ ਕੇ ਇੱਕ ਪੁਲਿਸ ਅਫਸਰ ਸਮੇਤ ਘੱਟੋ -ਘੱਟ 16 ਵਿਅਕਤੀ ਮਾਰੇ ਗਏ |
ਨੋਵਾ ਸਕੋਸ਼ਿਆ ਦੇ ਪੋਰਟਪਿਕ ਇਲਾਕਾ ਜੋ ਇੱਕ ਦਿਹਾਤੀ ਖੇਤਰ ਹੈ ਦੇ ਇੱਕ ਘਰ ਦੇ ਬਾਹਰੋਂ ਅਤੇ ਅੰਦਰੋਂ ਮ੍ਰਿਤਕ ਵਿਅਕਤੀਆਂ ਦੀਆਂ ਲਾਸ਼ਾਮਿਲਿਆ ਹਨ | ਪੁਲਿਸ ਦੇ ਹਵਾਲੇ ਨਾਲ ਖਬਰ ਏਜੰਸੀਆਂ ਨੇ ਦੱਸਿਆ ਕਿ ਹਮਲਾਵਰ ਨੇ ਸ਼ਨੀਵਾਰ ਦੇਰ ਰਾਤ ਨੂੰ ਉਕਤ ਵਾਰਦਾਤ ਕੀਤੀ | ਪੁਲਿਸ ਵਲੋਂ ਕਾਰਵਾਈ ਕਰਨ ਤੋਂ ਬਾਅਦ ਹਮਲਾਵਰ ਹਾਈ-ਵੇ ਤੇ ਆ ਗਿਆ | ਪੁਲਿਸ ਨੂੰ ਹਮਲਾਵਰ ਨੇ 12 ਘੰਟੇ ਉਲਝਾਈ ਰਖਿਆ , ਹਮਲਾਵਰ ਨੇ ਪੁਲਿਸ ਵਰਗੀ ਕਾਰ ਦੀ ਵਰਤੋਂ ਕੀਤੀ , ਹਮਲਾਵਰ ਦੀ ਇੱਕ ਗੈਸ ਸਟੇਸ਼ਨ ਤੇ ਪੁਲਿਸ ਵਲੋਂ ਕਾਬੂ ਕਰਨ ਸਮੇ ਮੌਤ ਹੋ ਗਈ | ਇਸ ਘਟਨਾ ਵਿਚ ਪੁਲਿਸ (RCMP ) ਦੀ ਕੰਸਟੇਬਲ ਹੇਈਦੀ ਸਟੀਵੇਨਸਨ ਦੀ ਮੌਤ ਹੋ ਗਈ | ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਦੇ ਕਮਾਂਡਿੰਗ ਅਫਸਰ ਸਹਾਇਕ ਕਮਿਸ਼ਨਰ ਲੀ ਬੇਰਜ਼ਰਮੇਨ ਨੇ ਕਿਹਾ ਕਿ ਹੇਈਦੀ ਆਪਣੇ ਫਰਜ਼ਾਂ ਦੀ ਪਾਲਣਾ ਕਰਦੇ ਹੋਏ ਲੋਕਾਂ ਦੀ ਸੁਰਖਿਆ ਲਈ ਆਪਣੀ ਜਾਨ ਦੇ ਦਿਤੀ |