ਲੁਧਿਆਣੇ ਵਿੱਚ ਬੁੱਢੇ ਨਾਲੇ ‘ਚੋਂ ਰੰਗਾਈ ਕੈਮੀਕਲ ਵਾਲਾ ਪਾਣੀ ਇਲਾਕੇ ‘ਚ ਦਾਖਲ, ਇਲਾਕਿਆਂ ਵਾਸੀਆ ਨੂੰ ਕਰਨਾ ਪਿਆ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ
ਲੁਧਿਆਣਾ : 27 ਜੂਨ 2024
ਲੁਧਿਆਣਾ ਤੋਂ ਨਗਰ ਨਿਗਮ ਦੀ ਅਣਗਹਿਲੀ ਕਾਰਨ ਇੱਥੋਂ ਦੇ ਵਸਨੀਕਾਂ ਨੂੰ ਕਾਲੇ ਰੰਗ ਦੇ ਪਾਣੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਸੰਤ ਨਗਰ, ਗਲੀ ਨੰ: 6 ਜੋ ਕਿ ਬੁੱਢਾ ਦਰਿਆ ਦੇ ਉੱਪਰ ਖਤਮ ਹੁੰਦੀ ਹੈ। ਨਗਰ ਨਿਗਮ ਦੀ ਲਾਪ੍ਰਵਾਹੀ ਕਾਰਨ ਇੱਥੋਂ ਦੇ ਵਸਨੀਕਾਂ ਨੂੰ ਕਾਲੇ ਰੰਗ ਦਾ ਪਾਣੀ ਦਿਖਾਈ ਦੇ ਰਿਹਾ ਹੈ।
ਜਾਣਕਾਰੀ ਅਨੁਸਾਰ ਇੱਕ ਸਥਾਨਕ ਨਿਵਾਸੀ ਵੱਲੋਂ ਇੱਕ ਵੀਡੀਓ ਬਣਾਈ ਗਈ ਹੈ, ਜਿਸ ਵਿੱਚ ਵਿਅਕਤੀ ਨੇ ਬਰਸਾਤ ਕਾਰਨ ਗਲੀ ਵਿੱਚ ਪਾਣੀ ਭਰਨ ਦੀ ਸਮੱਸਿਆ ਨੂੰ ਬਿਆਨ ਕੀਤਾ ਹੈ। ਦੋ-ਤਿੰਨ ਘੰਟੇ ਪਏ ਮੀਂਹ ਕਾਰਨ ਗਲੀ ਕਾਲੇ ਪਾਣੀ ਨਾਲ ਭਰ ਗਈ ਹੈ, ਜਿਸ ਕਾਰਨ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅਖਬਾਰਾਂ ਅਤੇ ਮੀਡੀਆ ‘ਚ ਕਈ ਦਾਅਵੇ ਕੀਤੇ ਜਾ ਰਹੇ ਸਨ ਕਿ ਅਧਿਕਾਰੀਆਂ ਦੀਆਂ ਮੀਟਿੰਗਾਂ ਹੋ ਰਹੀਆਂ ਹਨ, ਬੁੱਢਾ ਦਰਿਆ ‘ਤੇ ਟਾਸਕ ਫੋਰਸ ਬਣਾਈ ਗਈ ਹੈ, ਜਿਸ ਦੀ ਸਫਾਈ ਕਰਵਾਈ ਜਾ ਰਹੀ ਹੈ ਪਰ ਪਹਿਲੀ ਬਰਸਾਤ ‘ਚ ਹੀ ਸਾਰੀ ਸਫਾਈ ਦਾ ਪਰਦਾਫਾਸ਼ ਹੋ ਗਿਆ ਹੈ ਦੱਸ ਦੇਈਏ ਕਿ ਬਾਰਿਸ਼ ਖਤਮ ਹੋਣ ਦੇ ਚਾਰ-ਪੰਜ ਘੰਟੇ ਬਾਅਦ ਵੀ ਪਾਣੀ ਭਰਿਆ ਹੋਇਆ ਹੈ ਅਤੇ ਪਾਣੀ ਦਾ ਰੰਗ ਬਿਲਕੁਲ ਕਾਲਾ ਹੈ।