ਡਾ. ਅਮਰ ਸਿੰਘ ਦੇ ਯਤਨਾਂ ਸਦਕਾ ਇੰਦੌਰ ‘ਚ ਫਸੇ ਯਾਤਰੀਆਂ ਦੀ ਪੰਜਾਬ ਵਾਪਸੀ ਦਾ ਰਾਹ ਖੁੱਲਿ•ਆ
80 ਤੋਂ ਵਧੇਰੇ ਸ਼ਰਧਾਲੂਆਂ ਨੇ ਲਗਾਈ ਸੀ ਲੋਕ ਸਭਾ ਮੈਂਬਰ ਕੋਲ ਮਦਦ ਦੀ ਗੁਹਾਰ
ਲੁਧਿਆਣਾ, 19 ਅਪ੍ਰੈੱਲ (news punjab)-ਦੇਸ਼ ਵਿੱਚ ਲਾਗੂ ਕੀਤੇ ਲੌਕਡਾਊਨ ਦੇ ਕਾਰਨ ਸ੍ਰੀ ਹਜ਼ੂਰ ਸਾਹਿਬ ਦਰਸ਼ਨਾਂ ਲਈ ਗਏ ਪੰਜਾਬ ਦੇ ਕਈ ਸ਼ਰਧਾਲੂ ਵਾਪਸੀ ‘ਤੇ ਥਾਂ-ਥਾਂ ਫਸ ਗਏ ਸਨ। ਇਨ•ਾਂ ਵਿੱਚੋਂ ਹੀ 80 ਦੇ ਕਰੀਬ ਸ਼ਰਧਾਲੂ ਇੰਦੌਰ (ਮੱਧ ਪ੍ਰਦੇਸ਼) ਵਿਖੇ ਪਿਛਲੇ ਕਈ ਦਿਨਾਂ ਤੋਂ ਫਸੇ ਹੋਏ ਸਨ, ਜਿਨ•ਾਂ ਨੂੰ ਹਲਕਾ ਸ੍ਰੀ ਫਤਹਿਗੜ• ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਦੇ ਯਤਨਾਂ ਸਦਕਾ ਪੰਜਾਬ ਵਾਪਸ ਆਉਣ ਦਾ ਰਾਹ ਖੁੱਲਿ•ਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਅਮਰ ਸਿੰਘ ਨੇ ਦੱਸਿਆ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਪਰਤਦਿਆਂ ਹਲਕਾ ਫਤਹਿਗੜ• ਸਾਹਿਬ ਨਾਲ ਸੰਬੰਧਤ 80 ਦੇ ਕਰੀਬ ਸ਼ਰਧਾਲੂ ਇੰਦੌਰ ਵਿਖੇ ਫਸ ਗਏ ਸਨ, ਇਸ ਦੌਰਾਨ ਉਨ•ਾਂ ਨੂੰ ਪ੍ਰਸਾਸ਼ਨ ਵੱਲੋਂ ਥਾਂ-ਥਾਂ ਲਿਜਾ ਕੇ ਠਹਿਰਾਇਆ ਗਿਆ। ਇਨ•ਾਂ ਸ਼ਰਧਾਲੂਆਂ ਵਿੱਚ ਕਈ ਬੱਚੇ, ਔਰਤਾਂ, ਬਿਮਾਰ ਅਤੇ ਬਜ਼ੁਰਗ ਸਨ, ਜਿਨ•ਾਂ ਨੂੰ ਇਸ ਖੱਜਲ ਖੁਆਰੀ ਕਾਰਨ ਕਾਫੀ ਪ੍ਰੇੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਨ•ਾਂ ਸ਼ਰਧਾਲੂਆਂ ਨੇ ਉਨ•ਾਂ ਨਾਲ ਸੰਪਰਕ ਕੀਤਾ ਤਾਂ ਉਨ•ਾਂ ਨੇ ਤੁਰੰਤ ਮੱਧ ਪ੍ਰਦੇਸ਼ ਦੇ ਮੁੱਖ ਸਕੱਤਰ ਸ੍ਰ. ਇਕਬਾਲ ਸਿੰਘ ਬੈਂਸ ਨਾਲ ਗੱਲ ਕਰਕੇ ਇਨ•ਾਂ ਦੀ ਪੰਜਾਬ ਵਾਪਸੀ ਲਈ ਰਾਹ ਖੁੱਲਵਾਇਆ।
ਡਾ. ਅਮਰ ਸਿੰਘ ਨੇ ਹਾਲੇ ਵੀ ਸ੍ਰੀ ਹਜ਼ੂਰ ਸਾਹਿਬ ਜਾਂ ਹੋਰ ਥਾਵਾਂ ‘ਤੇ ਫਸੇ ਪੰਜਾਬ ਨਾਲ ਸੰਬੰਧਤ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਪੰਜਾਬ ਸਰਕਾਰ ਨਾਲ ਰਾਬਤਾ ਕਰਨ ਤਾਂ ਜੋ ਉਨ•ਾਂ ਦੀ ਸੁਰੱਖਿਅਤ ਵਾਪਸੀ ਲਈ ਯਤਨ ਕੀਤੇ ਜਾ ਸਕਣ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ ਤਾਂ ਜੋ ਪੰਜਾਬ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਇਆ ਜਾ ਸਕੇ।