ਕੀ ਰਵਨੀਤ ਬਿੱਟੂ ਜੇਲ੍ਹ ‘ਚੋਂ ਕੱਢਣ ਲਈ ਵੀ ਕਰਨਗੇ ਮੱਦਦ,ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਕਰਨਗੇ ਮੁਲਾਕਾਤ.
15 ਜੂਨ 2024
ਕੇਂਦਰ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਇਕ ਕੇਂਦਰੀ ਮੰਤਰੀ ਹੋਣ ਦੇ ਨਾਤੇ ਮੈਂ ਉਨ੍ਹਾਂ ਦੇ ਪਰਿਵਾਰ ਨੂੰ ਮਿਲਾਂਗਾ ਅਤੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਬਾਰੇ ਉਨ੍ਹਾਂ ਕੀ ਰਣਨੀਤੀ ਹੈ, ਉਸ ਬਾਰੇ ਗੱਲ ਕਰਾਂਗਾ। ਮੈਂ ਇਹ ਜਾਣਨਾ ਚਾਹਾਂਗਾ ਕਿ ਅੰਮ੍ਰਿਤਪਾਲ ਦੇ ਪਰਿਵਾਰ ਦੀ ਉਨ੍ਹਾਂ ਨਾਲ ਕੀ ਗੱਲ ਹੁੰਦੀ ਹੈ। ਇਸ ਬਾਰੇ ਚਰਚਾ ਕਰਾਂਗਾ। ਮੈਂ ਪੰਜਾਬ ਦੇ ਕਿਸੇ ਮਸਲੇ ‘ਚ ਰੋੜਾ ਨਹੀਂ ਬਣਾਂਗਾ। ਬਿੱਟੂ ਨੇ ਅੱਗੇ ਕਿਹਾ ਕਿ ਮੈਂ ਪੰਜਾਬ ਦੇ ਮਸਲੇ ਹੱਲ ਕਰਨ ਲਈ ਭਾਜਪਾ ਜੁਆਇਨ ਕੀਤੀ ਹੈ। ਮੈਂ ਕੇਂਦਰ ਨਾਲ ਪੰਜਾਬੀਆਂ ਦੀ ਕੁੜੱਤਣ ਖ਼ਤਮ ਕਰਨਾ ਚਾਹੁੰਦਾ ਹਾਂ।
ਇਸ ਤੋਂ ਪਹਿਲਾਂ ਬੀਤੇ ਦਿਨ ਰਵਨੀਤ ਬਿੱਟੂ ਦਾ ਇਕ ਬਿਆਨ ਸਾਹਮਣੇ ਆਇਆ ਸੀ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਨਹੀਂ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਦਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੋਈ ਪਲਾਨ ਹੈ ਤਾਂ ਮੈਂ ਉਸ ਫੈਸਲੇ ਦਾ ਵਿਰੋਧ ਨਹੀਂ ਕਰਾਂਗਾ।