ਪੰਜਾਬ ਸਮੇਤ ਉਤਰੀ ਭਾਰਤ ਵਿੱਚ ਹਾਲੇ ਗਰਮ ਹਵਾਵਾਂ ਚੱਲਦੀਆਂ ਰਹਿਣਗੀਆਂ – ਬਠਿੰਡਾ ਰਿਹਾ ਸਭ ਤੋਂ ਗਰਮ, ਮੌਸਮ ਵਿਭਾਗ ਨੇ ਦੱਸਿਆ ਆਉਣ ਵਾਲੇ ਦਿਨਾਂ ਦਾ ਹਾਲ
ਨਿਊਜ਼ ਪੰਜਾਬ
ਦੇਸ਼ ਦੇ ਉਤਰੀ ਖੇਤਰ ਵਿੱਚ ਹਾਲੇ ਕਈ ਦਿਨ ਗਰਮ ਹਵਾਵਾਂ ਚਲਦੀਆਂ ਰਹਿਣਗੀਆਂ, ਭਾਰਤ ਦੇ ਮੌਸਮ ਵਿਭਾਗ ਨੇ ਤਾਜ਼ਾ ਸਥਿਤੀ ਬਾਰੇ ਜਾਣੂ ਕਰਵਾਉਂਦਿਆ ਕਿਹਾ ਮਾਨਸੂਨ ਦੇ ਸਥਿਰ ਹੋਣ ਕਾਰਨ ਉੱਤਰੀ ਭਾਰਤ ਦੇ ਜ਼ਿਆਦਾਤਰ ਰਾਜ 17 ਜੂਨ ਤੱਕ ਸਖ਼ਤ ਗਰਮੀ ਦੀ ਲਪੇਟ ਵਿੱਚ ਰਹਿਣ ਵਾਲੇ ਹਨ।
ਮੌਸਮ ਵਿਭਾਗ (IMD) ਨੇ ਗਰਮੀ ਨੂੰ ਲੈ ਕੇ ਪੰਜਾਬ, ਹਰਿਆਣਾ ਦਿੱਲੀ,ਬੰਗਾਲ, ਬਿਹਾਰ, ਝਾਰਖੰਡ,ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਉੱਤਰਾਖੰਡ ਅਤੇ ਹਿਮਾਚਲ ਵਿੱਚ ਭਿਆਨਕ ਗਰਮੀ ਅਤੇ ਹੀਟ ਵੇਵ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਇਨ੍ਹਾਂ ਰਾਜਾਂ ਦੇ ਜ਼ਿਆਦਾਤਰ ਹਿੱਸਿਆਂ ਵਿੱਚ 14 ਤੋਂ 17 ਜੂਨ ਤੱਕ ਤਾਪਮਾਨ 45 ਤੋਂ 47 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਵੇਖੋ IMD ਵੱਲੋਂ ਜਾਰੀ ਤਸਵੀਰਾਂ ਰਾਹੀਂ ਮੌਸਮ ਦਾ ਹਾਲ
ਤਸਵੀਰਾਂ IMD