ਰਾਮੋਜੀ ਰਾਓ ਨਹੀਂ ਰਹੇ,ਮੀਡੀਆ ਦੇ ਦਿੱਗਜ ਰਾਮੋਜੀ ਰਾਓ ਦਾ 87 ਸਾਲ ਦੀ ਉਮਰ ਵਿੱਚ ਦਿਹਾਂਤ, PM ਮੋਦੀ ਨੇ ਪ੍ਰਗਟਾਇਆ ਸੋਗ

8 ਜੂਨ 2024

ਮੀਡੀਆ ਦੇ ਦਿੱਗਜ ਅਤੇ ‘ਈਨਾਡੂ’ ਅਤੇ ‘ਰਾਮੋਜੀ ਫਿਲਮ ਸਿਟੀ’ ਦੇ ਸੰਸਥਾਪਕ, ਰਾਮੋਜੀ ਰਾਓ ਦਾ ਸ਼ਨੀਵਾਰ ਸਵੇਰੇ ਹੈਦਰਾਬਾਦ ‘ਚ ਦਿਹਾਂਤ ਹੋ ਗਿਆ। ਜਾਣਕਾਰੀ ਅਨੁਸਾਰ ਰਾਮੋਜੀ ਰਾਓ ਦੀ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਸਵੇਰੇ 3:45 ‘ਤੇ ਉਸ ਦੀ ਮੌਤ ਹੋ ਗਈ।

ਰਾਮੋਜੀ ਰਾਓ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, “ਸ਼੍ਰੀ ਰਾਮੋਜੀ ਰਾਓ ਗਰੂ ਦਾ ਦਿਹਾਂਤ ਬੇਹੱਦ ਦੁਖਦ ਹੈ। ਉਹ ਇੱਕ ਦੂਰਅੰਦੇਸ਼ੀ ਸਨ ਜਿਨ੍ਹਾਂ ਨੇ ਭਾਰਤੀ ਮੀਡੀਆ ਵਿੱਚ ਕ੍ਰਾਂਤੀ ਲਿਆ ਦਿੱਤੀ। ਉਨ੍ਹਾਂ ਦੇ ਯੋਗਦਾਨ ਨੇ ਪੱਤਰਕਾਰੀ ਅਤੇ ਫਿਲਮ ਜਗਤ ‘ਤੇ ਅਮਿੱਟ ਛਾਪ ਛੱਡੀ।” ਕਮਾਲ ਦੇ ਯਤਨਾਂ ਨੇ ਭਾਰਤ ਵਿੱਚ ਨਵੀਨਤਾ ਅਤੇ ਉੱਤਮਤਾ ਦੇ ਨਵੇਂ ਮਾਪਦੰਡ ਸਥਾਪਤ ਕੀਤੇ ਹਨ।

16 ਨਵੰਬਰ 1936 ਨੂੰ ਜਨਮੇ ਰਾਮੋਜੀ ਰਾਓ ਇੱਕ ਵਪਾਰੀ, ਮੀਡੀਆ ਉਦਯੋਗਪਤੀ ਅਤੇ ਫਿਲਮ ਨਿਰਮਾਤਾ ਸਨ।ਰਾਮੋਜੀ ਰਾਓ ਦੇ ਹੋਰ ਕਾਰੋਬਾਰੀ ਉੱਦਮਾਂ ਵਿੱਚ ਮਾਰਗਦਰਸ਼ੀ ਚਿੱਟ ਫੰਡ, ਡਾਲਫਿਨ ਗਰੁੱਪ ਆਫ ਹੋਟਲਜ਼, ਕਾਲਾਂਜਲੀ ਸ਼ਾਪਿੰਗ ਮਾਲ, ਪ੍ਰਿਆ ਪਿਕਲਸ ਅਤੇ ਮਯੂਰੀ ਫਿਲਮ ਡਿਸਟ੍ਰੀਬਿਊਟਰ ਸ਼ਾਮਲ ਸਨ। ਰਾਮੋਜੀ ਰਾਓ ਦੇ ਦੇਹਾਂਤ ਨਾਲ ਮੀਡੀਆ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।