ਬਠਿੰਡਾ ਪੁਲਿਸ ਨੇ ਬੱਸ ਵਿੱਚੋਂ ਸਵਾਰ ਵਿਅਕਤੀ ਕੋਲੋਂ 1.2 ਕਰੋੜ ਰੁਪਏ ਬਰਾਮਦ ਕੀਤੇ..

ਪੰਜਾਬ ਨਿਊਜ਼ ,24 ਮਈ 2024

ਪੰਜਾਬ ਦੇ ਬਠਿੰਡਾ ਪੁਲਿਸ ਨੇ ਪਿੰਡ ਡੂਮਵਾਲੀ ਵਿੱਚ ਇੱਕ ਬੱਸ ਵਿੱਚ ਸਫਰ ਕਰ ਰਹੇ ਇੱਕ ਵਿਅਕਤੀ ਤੋਂ 1.2 ਕਰੋੜ ਰੁਪਏ ਬਰਾਮਦ ਕੀਤੇ ਹਨ।

ਅਧਿਕਾਰੀਆਂ ਨੇ ਦੱਸਿਆ ਹੈ ਕਿ ਪਿੰਡ ਡੂਮਵਾਲੀ ਵਿਖੇ ਨਾਕਾਬੰਦੀ ਦੌਰਾਨ, ਬਠਿੰਡਾ ਪੁਲਿਸ ਨੇ ਇੱਕ ਬੱਸ  ਨੂੰ ਰੋਕ ਕੇ ਇੱਕ ਵਿਅਕਤੀ ਕੋਲੋਂ 1,20,00, 000 ਰੁਪਏ ਬਰਾਮਦ ਕੀਤੇ ਹਨ। ਪੰਜਾਬ  ਪੁਲਿਸ  ਨੇ ਕਿਹਾ ਨਗਦੀ ਰੱਖਣ ਵਾਲਾ ਵਿਅਕਤੀ ਇੰਨੀ ਵੱਡੀ ਰਕਮ ਲੈ ਕੇ ਜਾਣ ਲਈ ਕੋਈ ਤਸੱਲੀ ਬਖਸ਼ ਸਪਸ਼ਟੀਕਰਨ ਦੇਣ ਵਿੱਚ ਅਸਫਲ ਰਿਹਾ।ਉਹਨਾਂ ਕਿਹਾ ਕਿ ਨਕਦੀ ਨੂੰ ਅਗਲੀ ਲੋੜੀਂਦੀ ਕਾਰਵਾਈ ਲਈ ਆਮਦਨ ਕਰ ਅਥਾਰਟੀ ਨੂੰ ਸੌਂਪ ਦਿੱਤਾ ਗਿਆ ਹੈ। ਇੱਕ ਹੋਰ ਘਟਨਾਕਰਮ ਵਿੱਚ ਤਰਨ ਤਾਰਨ ਪੁਲਿਸ ਨੇ ਵੀਰਵਾਰ ਨੂੰ 30 ਕਿਲੋ ਗਾਂਜਾ ਅਤੇ 5 ਹਜਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।