ਪੰਜਾਬ ਯੂਥ ਡਿਵੈਲਪਮੈਂਟ ਬੋਰਡ ਵੱਲੋਂ 1000 ਪੀ.ਪੀ.ਈ. ਕਿੱਟਾਂ ਦਿੱਤੀਆਂ ਜਾਣਗੀਆਂ-ਚੇਅਰਮੈਨ ਬਿੰਦਰਾ

ਲੁਧਿਆਣਾ, 17 ਅਪ੍ਰੈਲ (  ਨਿਊਜ਼ ਪੰਜਾਬ )-ਕ੍ਰਿਸ਼ਨਾ ਚੈਰੀਟੇਬਲ ਹਸਪਤਾਲ, ਮਾਡਲ ਟਾਊਨ ਲੁਧਿਆਣਾ ਵਿਖੇ ਪੰਜਾਬ ਯੂਥ ਡਿਵੈਲਪਮੈਂਟ ਬੋਰਡ (ਪੰਜਾਬ ਸਰਕਾਰ) ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਐੱਨ.ਜੀ.ਓ. ਕਲੱਬ-21 ਦੀ ਸਹਾਇਤਾ ਨਾਲ ਹੈੱਲਥ ਵਰਕਰਾਂ ਨੂੰ ਪੰਜਾਬ ਸਰਕਾਰ ਦੁਆਰਾ ਮਨਜ਼ੂਰਸ਼ੁਦਾ ਪੀ.ਪੀ.ਈ. ਕਿੱਟਾਂ ਦਿੱਤੀਆਂ ਗਈਆਂ।
ਇਸ ਮੌਕੇ ਬੋਲਦਿਆਂ ਸ੍ਰੀ ਬਿੰਦਰਾ ਨੇ ਕਿਹਾ ਕਿ ਪੰਜਾਬ ਇਸ ਸਮੇਂ ਨਾਮੁਰਾਦ ਬਿਮਾਰੀ ਕੋਰੋਨਾ ਵਾਇਰਸ ਕਰਕੇ ਔਖੇ ਦੌਰ ਵਿੱਚੋਂ ਲੰਘ ਰਿਹਾ ਹੈ। ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਵਿੱਚ ਇਸ ਔਖੀ ਘੜੀ ਦੌਰਾਨ ਪੰਜਾਬ ਦੇ ਵਸਨੀਕਾਂ ਨੂੰ ਜੇਕਰ ਕੋਈ ਸਭ ਤੋਂ ਅੱਗੇ ਹੋ ਕੇ ਬਚਾਅ ਰਿਹਾ ਹੈ ਤਾਂ ਉਹ ਸਾਡੇ ਡਾਕਟਰ ਸਾਹਿਬਾਨ, ਨਰਸਾਂ ਅਤੇ ਹੋਰ ਸਿਹਤ ਕਾਮੇ ਹਨ ਜੋ ਦਿਨ-ਰਾਤ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਸਾਡੀ ਸਿਹਤ ਦੀ ਰੱਖਿਆ ਪ੍ਰਤੀ ਲੱਗੇ ਹੋਏ ਹਨ। ਪੰਜਾਬ ਯੂਥ ਡਿਵੈਲਪਮੈਂਟ ਬੋਰਡ ਪੰਜਾਬ ਰਾਜ ਦੇ ਵਸਨੀਕਾਂ ਦੀ ਭਲਾਈ ਅਤੇ ਵਿਕਾਸ ਲਈ ਪੂਰੀ ਤਰ•ਾਂ ਵਚਨਬੱਧ ਹੈ।
ਇਸ ਤੋਂ ਇਲਾਵਾ ਜੇਕਰ ਹੋਰ ਸੰਸਥਾਵਾਂ ਵੀ ਇਸ ਕਾਰਜ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁਣ ਤਾਂ ਉਹ ਜ਼ਿਲ•ਾ ਪ੍ਰਸਾਸ਼ਨ ਨਾਲ ਸੰਪਰਕ ਕਰ ਸਕਦੇ ਹਨ, ਕਿਉਂਕਿ ਲੁਧਿਆਣਾ ਜ਼ਿਲ•ੇ ਨੂੰ ਅਜੇ ਹੋਰ ਪੀ.ਪੀ.ਈ. ਕਿੱਟਾਂ, ਐੱਨ-95 ਮਾਸਕ ਅਤੇ ਵੈਂਟੀਲੇਟਰਜ਼ ਦੀ ਜ਼ਰੂਰਤ ਹੈ। ਚੇਅਰਮੈਨ ਸਾਹਿਬ ਨੇ ਹਸਪਤਾਲ ਦੇ ਸਟਾਫ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਹਸਪਤਾਲ ਦੇ ਸਟਾਫ ਦੀ ਇਸ ਅਣਥੱਕ ਮਿਹਨਤ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਹ ਘੱਟ ਹੈ। ਪੀ.ਪੀ.ਈ. ਕਿੱਟਾਂ ਦੁਆਰਾ ਜਿੱਥੇ ਹਸਪਤਾਲ ਦੇ ਸਟਾਫ ਦੀ ਕੋਰੋਨਾ ਵਾਇਰਸ ਤੋਂ ਪੂਰੀ ਤਰ•ਾਂ ਸੁਰੱਖਿਆ ਹੋਵੇਗੀ ਉੱਥੇ ਹੀ ਉਹ ਆਪਣਾ ਇਹ ਮਹੱਤਵਪੂਰਨ ਕੰਮ ਹੋਰ ਵੀ ਉਤਸ਼ਾਹ ਅਤੇ ਬਿਨਾਂ ਡਰ ਤੋਂ ਕਰ ਸਕਣਗੇ।
ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਪੰਜਾਬ ਸਰਕਾਰ ਅਤੇ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਹੋਰ ਕਾਰਪੋਰੇਟ ਘਰਾਣਿਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਮੁਸ਼ਕਿਲ ਦੀ ਇਸ ਘੜੀ ਵਿੱਚ ਸਰਕਾਰ ਦਾ ਸਾਥ ਦੇਣ।
ਇਸ ਮੌਕੇ ਸ੍ਰੀ ਰਾਏ, ਪ੍ਰ੍ਰੈਜੀਡੈਂਟ ਕ੍ਰਿਸ਼ਨਾ ਹਸਪਤਾਲ, ਸ੍ਰੀ ਆਯੂਸ਼ ਭੱਲਾ ਪ੍ਰੈਜੀਡੈਂਟ ਕਲੱਬ-21, ਸ੍ਰੀ ਰਾਜੀਵ ਗਰਗ ਅਤੇ ਸ੍ਰੀ ਅਜੇਪਾਲ ਸਿੰਘ ਵੱਲੋਂ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ, ਸਮੂਹ ਹਾਜਰੀਨ ਅਤੇ ਮੀਡੀਆ ਦਾ ਧੰਨਵਾਦ ਕੀਤਾ ਗਿਆ।