12ਵੀਂ ਦੀ ਪ੍ਰੀਖਿਆ ‘ਚ ਫੇਲ ਹੋਣ ਤੇ ਇਕ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

14 ਮਈ 2024

ਦਿੱਲੀ ਦੇ ਲਕਸ਼ਮੀ ਨਗਰ ਇਲਾਕੇ ‘ਚ ਸੋਮਵਾਰ ਨੂੰ CBSE 12ਵੀਂ ਦੀ ਪ੍ਰੀਖਿਆ ‘ਚ ਦੋ ਵਿਸ਼ਿਆਂ ‘ਚ ਫੇਲ ਹੋਣ ਤੋਂ ਬਾਅਦ ਇਕ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ । ਮ੍ਰਿਤਕ ਵਿਦਿਆਰਥੀ ਯੂਪੀ ਦੇ ਇਟਾਵਾ ਦਾ ਰਹਿਣ ਵਾਲਾ ਸੀ ਅਤੇ ਦਿੱਲੀ ਵਿੱਚ ਰਹਿ ਕੇ ਇੰਜੀਨੀਅਰਿੰਗ ਦੀ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ।

ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥੀ ਅਰਜੁਨ ਸਕਸੈਨਾ ਦੀ ਲਾਸ਼ ਪੀਜੀ ਵਿਚ ਉਸ ਦੇ ਕਮਰੇ ਦੇ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ, ਜਿੱਥੇ ਉਹ ਕਿਰਾਏ ‘ਤੇ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕਮਰੇ ਵਿੱਚੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਅਧਿਕਾਰੀ ਨੇ ਕਿਹਾ ਕਿ ਪੁਲਿਸ ਵਾਲਿਆਂ ਨੂੰ ਕਮਰੇ ਦਾ ਦਰਵਾਜ਼ਾ ਤੋੜਨਾ ਪਿਆ।

ਵਿਦਿਆਰਥੀ ਯੂਪੀ ਦੇ ਇਟਾਵਾ ਦਾ ਰਹਿਣ ਵਾਲਾ ਅਰਜੁਨ ਸਕਸੈਨਾ 12ਵੀਂ ਜਮਾਤ ਦੀ ਪ੍ਰੀਖਿਆ ਦੇ ਨਾਲ-ਨਾਲ ਇੰਜੀਨੀਅਰਿੰਗ ਦੀ ਦਾਖਲਾ ਪ੍ਰੀਖਿਆ ਦੀ ਤਿਆਰੀ ਲਈ ਤਿਆਰੀ ਲਈ ਦਿੱਲੀ ਆਇਆ ਸੀ। ਇੱਥੇ ਉਹ ਪੂਰਬੀ ਦਿੱਲੀ ਦੇ ਲਕਸ਼ਮੀ ਨਗਰ ਵਿੱਚ ਰਹਿ ਕੇ ਤਿਆਰੀ ਕਰ ਰਿਹਾ ਸੀ।  ਵਿਦਿਆਰਥੀ 12ਵੀਂ ਦੀ ਪ੍ਰੀਖਿਆ ‘ਚ ਫੇਲ ਹੋ ਗਿਆ ਸੀ

ਅਧਿਕਾਰੀ ਨੇ ਪੇਇੰਗ ਗੈਸਟ ਹਾਊਸ ਵਿੱਚ ਰਹਿਣ ਵਾਲੇ ਹੋਰ ਲੋਕਾਂ ਦੇ ਬਿਆਨਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ ਸੀਬੀਐਸਈ ਕਲਾਸ 12 ਦੀ ਪ੍ਰੀਖਿਆ ਵਿੱਚ ਦੋ ਵਿਸ਼ਿਆਂ ਵਿੱਚ ਫੇਲ੍ਹ ਹੋ ਗਿਆ ਸੀ, ਜਿਸ ਦੇ ਨਤੀਜੇ ਸੋਮਵਾਰ ਨੂੰ ਐਲਾਨੇ ਗਏ ਸਨ, ਜਿਸ ਕਾਰਨ ਉਹ ਡਿਪਰੈਸ਼ਨ ਵਿੱਚ ਸੀ।ਪੁਲਸ ਨੇ ਦੱਸਿਆ ਕਿ ਸਕਸੈਨਾ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ‘ਚ ਰਖਵਾਇਆ ਗਿਆ ਹੈ।