ਭੈਣ ਦੇ ਲਵ ਮੈਰਿਜ ਤੋਂ ਨਰਾਜ਼ ਭਰਾ ਨੇ ਕੀਤਾ 19 ਸਾਲ ਬਾਅਦ ਸਹੁਰੇ ਘਰ ਆਏ ਜੀਜੇ ਦਾ ਕਤਲ।
7 ਮਈ 2024
ਬਰੇਲੀ ‘ਚ ਇਕ ਸਾਲੇ ਨੇ ਆਪਣੇ ਹੀ ਜੀਜੇ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ,ਦੱਸਿਆ ਜਾ ਰਿਹਾ ਹੈ ਕਿ 19 ਸਾਲ ਪਹਿਲਾਂ ਕਾਤਲ ਦੀ ਭੈਣ ਨੇ ਲਵ ਮੈਰਿਜ ਕੀਤੀ ਸੀ, ਜਿਸ ਕਾਰਨ ਭਰਾ ਨਾਰਾਜ਼ ਸੀ। ਜਦੋਂ ਜੀਜਾ ਪਹਿਲੀ ਵਾਰ ਆਪਣੀ ਬਿਮਾਰ ਸੱਸ ਨੂੰ ਦੇਖਣ ਸਹੁਰੇ ਘਰ ਆਇਆ ਤਾਂ ਸਾਲ਼ੇ ਨੇ ਉਸ ਦੀ ਛਾਤੀ ‘ਚ ਛੁਰਾ ਮਾਰ ਕੇ ਜਾਨ ਲੈ ਲਈ।ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਦਰਅਸਲ, ਜੀਜਾ ਜ਼ਾਕਿਰ ਅਹਿਮਦ ਖਾਨ ਆਪਣੀ ਬੀਮਾਰ ਸੱਸ ਨੂੰ ਦੇਖਣ ਲਈ ਆਪਣੀ ਪਤਨੀ ਬੇਬੀ ਨਾਲ ਸਹੁਰੇ ਘਰ ਗਿਆ ਸੀ। ਇਸ ਦੌਰਾਨ ਉਸਦਾ ਆਪਣੇ ਸਾਲ਼ੇ ਸਈਦ ਖਾਨ ਨਾਲ ਝਗੜਾ ਹੋ ਗਿਆ। ਫਿਰ ਦੋਸ਼ੀ ਨੇ ਆਪਨੇ ਜੀਜੇ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਜ਼ਾਕਿਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ,ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਹੱਤਿਆ ਦੇ ਦੋਸ਼ੀ ਸਈਦ ਦੀ ਭਾਲ ਕਰ ਰਹੀ ਹੈ