ਭਲਕੇ ਤੋਂ ਫਿਰ ਬਦਲੇਗਾ ਪੰਜਾਬ ‘ਚ ਮੌਸਮ, IMD ਨੇ ਕੀਤੀ ਤਾਜ਼ਾ ਭਵਿੱਖਬਾਣੀ.
3 ਮਈ 2024
ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਮੌਸਮ ਇਕਦਮ ਬਦਲੇਗਾ ।ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਅਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਮੁਤਾਬਕ 5 ਅਤੇ 6 ਮਈ ਨੂੰ ਮੌਸਮ ਠੀਕ ਰਹੇਗਾ ਪਰ 7 ਅਤੇ 8 ਮਈ ਨੂੰ ਮੁੜ ਤੋਂ ਹਰਿਆਣਾ ਅਤੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ, ਹਾਲਾਂਕਿ 10 ਮਈ ਤੋਂ ਬਾਅਦ ਗਰਮੀ ਵਧੇਗੀ। ਹੁਣ ਤੱਕ ਦੀ ਜਾਣਕਾਰੀ ਮੁਤਾਬਕ 10 ਤਰੀਕ ਤੋਂ ਬਾਅਦ ਤਾਪਮਾਨ 40 ਤੱਕ ਪਹੁੰਚ ਜਾਵੇਗਾ ਅਤੇ ਗਰਮੀ ਦਾ ਕਹਿਰ ਦੇਖਣ ਨੂੰ ਮਿਲੇਗਾ
ਭਲਕੇ ਤੋਂ ਫਿਰ ਬਦਲੇਗਾ ਪੰਜਾਬ ‘ਚ ਮੌਸਮ, ਜਾਣੋ ਕੀ ਰਹੇਗਾ ਤੁਹਾਡੇ ਇਲਾਕੇ ਦਾ ਹਾਲ ?10 ਮਈ ਤੱਕ ਕਿਵੇਂ ਰਹੇਗਾ ਪੰਜਾਬ ਦਾ ਮੌਸਮ?, IMD ਨੇ ਕੀਤੀ ਤਾਜ਼ਾ ਭਵਿੱਖਬਾਣੀ..
ਹਾਲਾਂਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਗਰਮੀ ਦਾ ਕਹਿਰ ਵੇਖਣ ਨੂੰ ਮਿਲੇਗਾ। ਇਸ ਦੌਰਾਨ ਭਾਰਤੀ ਮੌਸਮ ਵਿਭਾਗ (IMD) ਨੇ ਦੇਸ਼ ਭਰ ਵਿੱਚ ਵਧਦੇ ਤਾਪਮਾਨ ਕਾਰਨ ਕਈ ਰਾਜਾਂ ਵਿੱਚ ਹੀਟਵੇਵ ਦੀ ਚਿਤਾਵਨੀ ਜਾਰੀ ਕੀਤੀ ਹੈ। ਆਈਐਮਡੀ ਨੇ ਕਿਹਾ ਕਿ ਭਾਰਤ ਦੇ ਵੱਖ-ਵੱਖ ਖੇਤਰਾਂ ਵਿੱਚ ਕਹਿਰ ਦੀ ਗਰਮੀ ਹੋਣ ਵਾਲੀ ਹੈ ਅਤੇ ਤਾਪਮਾਨ 44 ਤੋਂ 47 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ।