ਜੀਐਸਟੀ ਨੇ ਰਚਿਆ ਇਤਿਹਾਸ, ਪਹਿਲੀ ਵਾਰ 2 ਲੱਖ ਕਰੋੜ ਤੋਂ ਪਾਰ ਹੋਇਆ ਕੁਲੈਕਸ਼ਨ
ਸਰਕਾਰੀ ਅੰਕੜਿਆਂ ਦੇ ਅਨੁਸਾਰ, ਅਪ੍ਰੈਲ ਮਹੀਨੇ ਵਿੱਚ ਜੀਐਸਟੀ ਕੁਲੈਕਸ਼ਨ ਹੁਣ ਤੱਕ ਦਾ ਸਭ ਤੋਂ ਵੱਧ 2.10 ਲੱਖ ਕਰੋੜ ਰੁਪਏ ਰਿਹਾ ਹੈ। ਪਿਛਲੇ ਮਹੀਨੇ, ਕੁੱਲ ਮਾਲੀਆ ਨੇ ਵੀ ਸਾਲਾਨਾ ਆਧਾਰ ‘ਤੇ 12.4 ਪ੍ਰਤੀਸ਼ਤ ਦੀ ਪ੍ਰਭਾਵਸ਼ਾਲੀ ਵਾਧਾ ਦਰਜ ਕੀਤਾ ਹੈ।
ਅਪ੍ਰੈਲ 2024 ਲਈ ਕੁੱਲ ਜੀਐਸਟੀ ਕੁਲੈਕਸ਼ਨ ਵਿੱਚ ਕੇਂਦਰੀ ਜੀਐਸਟੀ (ਸੀਜੀਐਸਟੀ) 43,846 ਕਰੋੜ ਰੁਪਏ, ਰਾਜ ਜੀਐਸਟੀ (ਐਸਜੀਐਸਟੀ) 53,538 ਕਰੋੜ ਰੁਪਏ, ਆਈਜੀਐਸਟੀ 99,623 ਕਰੋੜ ਰੁਪਏ ਅਤੇ ਉਪਕਰ 13,260 ਕਰੋੜ ਰੁਪਏ ਸ਼ਾਮਲ ਹਨ।
ਸਰਕਾਰੀ ਅੰਕੜਿਆਂ ਦੇ ਅਨੁਸਾਰ, ਵਿੱਤੀ ਸਾਲ 2023-24 ਲਈ ਕੁੱਲ ਜੀਐਸਟੀ ਕੁਲੈਕਸ਼ਨ 20.18 ਲੱਖ ਕਰੋੜ ਰੁਪਏ ਰਿਹਾ ਹੈ, ਜੋ ਪਿਛਲੇ ਵਿੱਤੀ ਸਾਲ 2022-23 ਨਾਲੋਂ 0.18 ਲੱਖ ਕਰੋੜ ਰੁਪਏ ਵੱਧ ਹੈ, ਜਦੋਂ ਜੀਐਸਟੀ ਕੁਲੈਕਸ਼ਨ 20 ਲੱਖ ਕਰੋੜ ਰੁਪਏ ਸੀ।