-ਅੱਜ ਵੀ ਲੁਧਿਆਣਾ ਵਿੱਚ ਕੋਈ ਨਵਾਂ ਮਾਮਲਾ ਨਹੀਂ ਮਿਲਿਆ-‘ਰੈਪਿਡ ਟੈਸਟਿੰਗ ਕਿੱਟਸ’ ਨਾਲ ਟੈਸਟ ਜਲਦ ਹੋਣਗੇ ਸ਼ੁਰੂ-ਡਿਪਟੀ ਕਮਿਸ਼ਨਰ
ਨੋਵੇਲ ਕੋਰੋਨਾ ਵਾਇਰਸ (ਕੋਵਿਡ 19)-
–ਅਗਾਂਊ ਇਹਤਿਹਾਤ ਵਜੋਂ ਸਾਰੇ ਰੇਸਤਰਾਂ ਅਗਲੇ ਹੁਕਮਾਂ ਤੱਕ ਬੰਦ
-ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ, ਸਿਵਲ ਸਰਜਨ ਅਤੇ ਡਾਕਟਰਾਂ ਦੇ ਪੈਨਲ ਵੱਲੋਂ ਲੋਕਾਂ ਨਾਲ ਫੇਸਬੁੱਕ ਰੂ-ਬਰੂ
ਲੁਧਿਆਣਾ, 16 ਅਪ੍ਰੈੱਲ ( ਨਿਊਜ਼ ਪੰਜਾਬ )-ਡਿਪਟੀ ਕਮਿਸ਼ਨਰ-ਕਮ-ਜ਼ਿਲ•ਾ ਮੈਜਿਸਟ੍ਰੇਟ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਹੈ ਕਿ ਜ਼ਿਲ•ਾ ਲੁਧਿਆਣਾ ਵਿੱਚ ‘ਰੈਪਿਡ ਟੈਸਟਿੰਗ ਕਿੱਟਸ’ ਨਾਲ ਟੈਸਟ ਜਲਦ ਸ਼ੁਰੂ ਹੋਣ ਜਾ ਰਹੇ ਹਨ। ਇਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਆਈ. ਸੀ. ਐੱਮ. ਆਰ. ਨੂੰ ਆਰਡਰ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਹ ਕਿੱਟਾਂ ਜਲਦ ਹੀ ਲੁਧਿਆਣਾ ਪਹੁੰਚ ਜਾਣ ਦੀ ਸੰਭਾਵਨਾ ਹੈ। ਉਨ•ਾਂ ਕਿਹਾ ਕਿ ਇਹ ਟੈਸਟ ਵਿਧੀ ਬਹੁਤ ਹੀ ਸੌਖੀ, ਜਿਸ ਨਾਲ ਇੱਕ ਵਾਰ ਖੂਨ ਦਾ ਨਮੂਨਾ ਲੈਣ ‘ਤੇ 15 ਮਿੰਟ ਵਿੱਚ ਨਤੀਜਾ ਮਿਲ ਜਾਂਦਾ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਦਿੱਲੀ ਵਿੱਚ ਇੱਕ ਡਲਿਵਰੀ ਲੜਕੇ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਸ਼ਹਿਰ ਲੁਧਿਆਣਾ ਵਿੱਚ ਤਜ਼ਰਬੇ ਦੇ ਤੌਰ ‘ਤੇ ਕੁਝ ਸਮੇਂ ਲਈ ਖੋਲ•ੇ ਸਾਰੇ ਰੇਸਤਰਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ•ਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਰੇਸਤਰਾਂ ਆਦਿ ਨੂੰ ਘਰ-ਘਰ ਡਲਿਵਰੀ ਦਾ ਕੰਮ ਨਹੀਂ ਕਰਨ ਦਿੱਤਾ ਜਾਵੇਗਾ।
ਉਨ•ਾਂ ਦੱਸਿਆ ਕਿ ਅੱਜ ਵੀ ਜ਼ਿਲ•ਾ ਲੁਧਿਆਣਾ ਵਿੱਚ ਕੋਈ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ। ਹੁਣ ਤੱਕ 895 ਨਮੂਨੇ ਲਏ ਗਏ ਹਨ, ਜਿਨ•ਾਂ ਵਿੱਚੋਂ 757 ਨਤੀਜੇ ਪ੍ਰਾਪਤ ਹੋ ਚੁੱਕੇ ਹਨ, ਜਿਨ•ਾਂ ਵਿੱਚੋਂ 722 ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ, ਜਦਕਿ 138 ਦੇ ਨਤੀਜੇ ਆਉਣੇ ਬਾਕੀ ਹਨ। 22 ਨਮੂਨੇ ਰਿਜੈਕਟ ਹੋ ਚੁੱਕੇ ਹਨ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਹੌਟਸਪਾਟ ਖੇਤਰਾਂ ਦਾ ਘਰ-ਘਰ ਸਰਵੇਖਣ ਜਾਰੀ ਹੈ, ਜਿਸ ਤਹਿਤ ਪਿੰਡ ਚੌਕੀਮਾਨ ਦੇ 420 ਘਰਾਂ ਦੇ 2172 ਲੋਕਾਂ, ਪਿੰਡ ਗੁੜੇ ਦੇ 475 ਘਰਾਂ ਦੇ 2202 ਲੋਕਾਂ ਦੀ ਜਾਂਚ ਹੋ ਚੁੱਕੀ ਹੈ। ਜਿਨ•ਾਂ ਵਿੱਚੋਂ ਕਿਸੇ ਵਿੱਚ ਵੀ ਕੋਰੋਨਾ ਦੇ ਲੱਛਣ ਨਹੀਂ ਪਾਏ ਗਏ ਹਨ। ਇਸੇ ਤਰ•ਾਂ ਸ਼ਹਿਰ ਦੇ ਅਮਰਪੁਰਾ ਮੁਹੱਲੇ ਵਿੱਚ ਵੀ 2867 ਲੋਕਾਂ ਦੀ ਜਾਂਚ ਕੀਤੀ ਗਈ ਹੈ, ਜਿਨ•ਾਂ ਵਿੱਚੋਂ 4 ਵਿਅਕਤੀ ਸ਼ੱਕੀ ਪਾਏ ਗਏ ਹਨ। ਇਨ•ਾਂ ਵਿਅਕਤੀਆਂ ਦੇ ਸਿਵਲ ਹਸਪਤਾਲ ਵੱਲੋਂ ਨਮੂਨੇ ਲਏ ਗਏ ਹਨ।
ਉਨ•ਾਂ ਦੱਸਿਆ ਕਿ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ। ਉਨ•ਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਨੂੰ ਆਪਣੀ ਵਾਰੀ ਮੁਤਾਬਿਕ ਹੀ ਮੰਡੀਆਂ ਵਿੱਚ ਲਿਆਉਣ। ਖੰਨਾ ਮੰਡੀ ਵਿੱਚ ਆਈ ਕੁੱਲ ਫਸਲ ਦਾ 90 ਫੀਸਦੀ ਹਿੱਸਾ ਲਿਫ਼ਟ ਹੋ ਚੁੱਕਾ ਹੈ। ਉਨ•ਾਂ ਭਰੋਸਾ ਦਿੱਤਾ ਕਿ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਚੁੱਕਿਆ ਜਾਵੇਗਾ।
——————————————————————————————————————————————-
ਫੇਸਬੁੱਕ ਲਾਈਵ ਸੈਸ਼ਨ ਹੋਇਆ
ਲੋਕਾਂ ਦੇ ਕੋਵਿਡ 19 ਸੰਬੰਧੀ ਸਵਾਲਾਂ ਦਾ ਜਵਾਬ ਦੇਣ ਲਈ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ਲੁਧਿਆਣਾ ਪੁਲਿਸ ਦੇ ਫੇਸਬੁੱਕ ਪੇਜ ‘ਤੇ ਲਾਈਵ ਸੈਸ਼ਨ ਦਾ ਪ੍ਰਬੰਧ ਕੀਤਾ ਗਿਆ। ਇਸ ਸੈਸ਼ਨ ਵਿੱਚ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਪੁਲਿਸ ਕਮਿਸ਼ਨਰ ਰਾਕੇਸ਼ ਕੁਮਾਰ ਅਗਰਵਾਲ, ਸਿਵਲ ਸਰਜਨ ਡਾ. ਰਾਜੇਸ਼ ਬੱਗਾ, ਡਾ. ਲਿਡੀਆ, ਡਾ. ਰਾਜੇਸ਼ ਮਹਾਜਨ, ਡਾ. ਮੋਹਨਦੀਪ ਕੌਰ, ਡਾ. ਵਿਕਾਸ ਸੀਕਰੀ ਅਤੇ ਡਾ. ਸੀਮਾ ਸਿੰਘਲ ਸ਼ਾਮਿਲ ਸਨ। ਲਾਈਵ ਸੈਸ਼ਨ ਦੌਰਾਨ ਲੋਕਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਉਕਤ ਵੱਲੋਂ ਜਵਾਬ ਦਿੱਤਾ ਗਿਆ।