ਤਕਨੀਕੀ ਸਿੱਖਿਆ ਵਿਭਾਗ ਨੇ ਸੂਬੇ ਵਿਚ ਆਈਟੀਆਈ ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ਦੀ ਕੀਤੀ ਸ਼ੁਰੂਆਤ

ਵਿਦਿਆਰਥੀਆਂ ਦੇ ਵਿਦਿਅਕ ਹਿੱਤਾਂ ਦੀ ਰਾਖੀ ਲਈ ਆਨਲਾਈਨ ਕਲਾਸਾਂ ਸੁਰੂ ਕੀਤੀਆਂ: ਚੰਨੀ
ਥਿਊਰੈਟੀਕਲ ਵਿਸ਼ਿਆਂ ਵਾਸਤੇ ਈ-ਲਰਨਿੰਗ ਸਮਗਰੀ ਦੀ 34 ਟ੍ਰੇਡਾਂ ਦੀ ਭਾਲ ਕਰ ਲਈ ਗਈ ਹੈ: ਅਨੁਰਾਗ ਵਰਮਾ
ਸਫਲਤਾਪੂਰਵਕ ਲਾਗੂਕਰਨ ਲਈ ਪ੍ਰਮੁੱਖ ਤਕਨੀਕੀ ਸਿੱਖਿਆ ਦੇ ਸਕੱਤਰ ਨੇ ਖੁਦ ਚਾਰ ਆਈ.ਟੀ.ਆਈਜ ਦੀਆਂ ਆਨਲਾਈਨ ਕਲਾਸਾਂ ਵਿਚ ਲਿਆ ਭਾਗ

ਚੰਡੀਗੜ•, 16 ਅਪ੍ਰੈਲ:  ਨਿਊਜ਼ ਪੰਜਾਬ
 ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਸੂਬੇ ਦੀਆਂ ਆਈ.ਟੀ.ਆਈਜ ਦੇ ਵਿਦਿਆਰਥੀਆਂ ਨੂੰ ਆਨ ਲਾਈਨ ਟਰੇਨਿੰਗ ਦੇਣ ਦਾ ਕੰਮ ਆਰੰਭਿਆ ਗਿਆ ਹੈ। ਪ੍ਰਿੰਸੀਪਲਾਂ ਅਤੇ ਇੰਸਟਰਕਟਰਾਂ ਦੀਆਂ ਕਮੇਟੀਆਂ ਬਣਾ ਕੇ 34 ਟਰੇਡਾਂ ਦੇ ਸਾਰੇ ਥਿਊਰੈਟੀਕਲ ਵਿਸ਼ਿਆਂ ਵਾਸਤੇ ਈ-ਲਰਨਿੰਗ ਸਮੱਗਰੀ ਦੀ ਭਾਲ ਕਰ ਲਈ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਦੱਸਿਆ ਕਿ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਵਿਭਾਗ ਨੇ ਇਹ ਪਹਿਲਕਦਮੀ ਕੀਤੀ ਤਾਂ ਜੋ ਵਿਦਿਆਰਥੀਆਂ ਦੀ ਪੜ•ਾਈ  ਕੋਈ ਅਸਰ ਨਾ ਪਵੇ ਅਤੇ ਉਹਨਾਂ ਦੇ ਅਕਾਦਮਿਕ ਹਿੱਤਾਂ ਦਾ ਧਿਆਨ ਰੱਖਿਆ ਜਾਵੇ।ਸ੍ਰੀ ਵਰਮਾ ਨੇ ਕਿਹਾ ਕਿ ਈ-ਲਰਨਿੰਗ ਸਮੱਗਰੀ ਦੀ ਭਾਲ ਵੱਖ-ਵੱਖ ਵੈਬ ਸਾਈਟਾਂ ਜਿਵੇਂ ਕਿ ਭਾਰਤ ਸਕਿੱਲਜ, ਨੈਸ਼ਨਲ ਇੰਟਰੱਕਸ਼ਨਲ ਮੀਡੀਆ ਇੰਸੀਚਿਊਟ (ਐਨ.ਆਈ.ਐਮ.ਆਈ.), ਯੂਟੀਊਬ ਆਦਿ ਤੋਂ ਕੀਤੀ ਗਈ ਹੈ। ਈ-ਲਰਨਿੰਗ ਸਮੱਗਰੀ ਨੂੰ ਐਨ.ਸੀ.ਵੀ.ਟੀ., ਡਾਇਰੈਕਟਰ ਜਨਰਲ ਆਫ ਟਰੇਨਿੰਗ, ਹੁਨਰ ਵਿਕਾਸ ਅਤੇ ਉਦਮ ਮੰਤਰਾਲਾ, ਭਾਰਤ ਸਰਕਾਰ ਵੱਲੋਂ ਨਿਰਧਾਰਤ ਸਿਲੇਬਸ ਅਨੁਸਾਰ ਪੜ•ਾਉਣ ਲਈ ਹਫਤਿਆਂ ਵਿੱਚ ਵੰਡ ਦਿੱਤਾ ਗਿਆ ਹੈ। ਸ੍ਰੀ ਵਰਮਾ ਨੇ ਦੱਸਿਆ ਕਿ ਅਗਲੇ ਦਿਨ ਪੜ•ਾਇਆ ਜਾਣ ਵਾਲੀ ਈ-ਲਰਨਿੰਗ ਸਮੱਗਰੀ ਇੱਕ ਦਿਨ ਪਹਿਲਾਂ ਸ਼ਾਮ 4.00 ਵਜੇ ਤੱਕ ਵੱਟਸਅਪ ਰਾਹੀਂ ਇੰਸਟਰਕਟਰਾਂ ਵੱਲੋਂ ਆਪਣੀ-ਆਪਣੀ ਕਲਾਸ ਦੇ ਸਿਖਿਆਰਥੀਆਂ ਨੂੰ ਭੇਜੀ ਜਾਵੇਗੀ। ਅਗਲੇ ਦਿਨ ਸਵੇਰੇ 10.30 ਵਜੇ ਤੋਂ 4 ਵਜੇ ਤੱਕ 40-60 ਮਿੰਟ ਦੀ ਆਨ ਲਾਈਨ ਥਿਊਰੀ ਕਲਾਸ ਵਿੱਚ ਇਸ ਕੰਨਟੈਂਟ ਨੂੰ ਇੰਸਟਰਕਟਰਾਂ ਵੱਲੋ ਪੜ•ਾਇਆ ਜਾਵੇਗਾ ਅਤੇ ਸਿਖਿਆਰਥੀਆਂ ਨੂੰ ਅਸਾਈਨਮੈਂਟਸ ਵੀ ਦਿੱਤੀ ਜਾਵੇਗੀ ਜੋ ਕਿ ਸਿਖਿਆਰਥੀਆਂ ਵੱਲੋਂ ਉਸੇ ਦਿਨ ਸ਼ਾਮ ਨੂੰ 6 ਵਜੇ ਤੱਕ ਵੱਟਸਅਪ ਰਾਹੀਂ ਜਮ•ਾ ਕੀਤੀ ਜਾਵੇਗੀ। ਹਫਤੇ ਦੇ ਆਖਰੀ ਵਿੱਚ ਆਨ ਲਾਈਨ ਟੈਸਟ ਵੀ ਲਿਆ ਜਾਵੇਗਾ। ਹਰ ਰੋਜ਼ ਦੁਪਹਿਰ 3 ਵਜੇ ਇੰਜੀਨਰਿੰਗ ਟਰੇਡ ਵਾਲੇ ਵਿਦਿਆਰਥੀਆਂ ਲਈ ਇੰਜੀਨਰਿੰਗ ਡਰਾਇੰਗ ਅਤ ਵਰਕਸ਼ਾਪ ਕੈਲਕੂਲੇਸ਼ਨ ਤੇ ਸਾਇੰਸ ਕਲਾਸ ਵੀ ਲਈ ਜਾਵੇਗੀ।
ਉਹਨਾਂ ਦੱਸਿਆ ਕਿ ਇਸ ਮੈਥਡੋਲੋਜੀ ਨੂੰ ਪਹਿਲਾਂ ਟਰਾਇਲ ਦੇ ਤੌਰ ਤੇ 5 ਆਈ.ਟੀ.ਆਈਜ ਦੇ ਵਿੱਚ ਕਲਾਸਾਂ ਲਗਾਉਣ ਤੋਂ ਬਾਅਦ ਅੰਤਿਮ ਰੂਪ ਦਿੱਤਾ ਜਾਵੇਗਾ। ਉਨ•ਾਂ ਦੱਸਿਆ ਕਿ ਰਾਜ ਦੇ ਸਾਰੇ ਜਿਲਿ•ਆਂ ਲਈ ਇੱਕ ਨੋਡਲ ਅਫਸਰ ਅਤੇ ਇੱਕ ਮਾਰਟਰ ਟਰੇਨਰ ਨਿਯੁਕਤ ਕੀਤਾ ਗਿਆ ਸੀ। ਜਿਨ•ਾਂ ਨੇ ਮਿਤੀ  10-4-2020 ਅਤੇ 11-4-2020 ਨੂੰ ਟਰੇਨਰਾਂ ਨੂੰ ਇੰਨਟਰਨੈਟ ਦੀ ਵਰਤੋਂ ਸਬੰਧੀ ਟਰੇਨਿੰਗ ਦਿੱਤੀ ਅਤੇ ਉਹਨਾਂ ਅੱਗੇ ਆਪਣੇ-ਆਪਣੇ ਜਿਲ•ੇ ਦੇ ਸਾਰੇ ਟਰੇਨੀਜ ਨੂੰ ਟਰੇਨਿੰਗ ਦਿੱਤੀ। ਨੋਡਲ ਅਫਸਰ ਅਤੇ ਇੱਕ ਮਾਰਟਰ ਟਰੇਨਰ ਨੇ ਵੀਡਿਓ ਕਾਨਫਰੰਸ/ਆਨ ਲਾਈਨ ਵਿਧੀ ਨਾਲ ਵਿਦਿਆਰਥੀਆਂ ਨੂੰ ਪੜ•ਾਉਣ ਸੰਬਧੀ ਟਰੇਨੀਜ਼ ਨੂੰ ਟਰੇਨਿੰਗ ਦਿੱਤੀ। ਇਸ ਉਪਰੰਤ ਸਮੂਹ ਇੰਸਟਰਕਟਰਾਂ ਵੱਲੋ ਆਪਣੀ ਕਲਾਸਾ ਦੇ ਸਿਖਿਆਰਥੀਆਂ ਨੂੰ ਆਨ ਲਾਈਨ/ਵੀਡਿਓ ਕਾਨਫਰੰਸ ਰਾਹੀਂ ਪੜ•ਨ ਸਬੰਧੀ ਵੀ ਟ੍ਰੇਨਿੰਗ ਦਿੱਤੀ।
ਸ੍ਰੀ ਵਰਮਾ ਨੇ ਦੱਸਿਆ ਕਿ ਉਨ•ਾਂ ਨੇ ਅੱਜ 4 ਆਈ.ਟੀ.ਆਈਜ਼ – ਬਠਿੰਡਾ, ਲੁਧਿਆਣਾ, ਫਤਿਹਗੜ• ਚੂੜੀਆਂ ਅਤੇ ਪਟਿਆਲਾ ਵਿੱਖੇ ਚੱਲ ਰਹੀਆਂ ਆਨ ਲਾਈਨ ਕਲਾਸਾਂ ਵਿੱਚ ਖੁਦ ਸਾਮਲ ਹੋ ਕੇ ਵੇਖਿਆ। ਹਾਲੇ ਕਿ ਇਸ ਸਿਸਟਮ ਨੂੰ ਲਾਗੂ ਕਰਨ ਵਿੱਚ ਕੁੱਝ ਮੁਸਕਲਾਂ ਆ ਰਹੀਆਂ ਹਨ, ਪ੍ਰੰਤੂ ਵਿਦਿਆਰਥੀਆਂ ਅਤੇ ਇੰਸਟਰਕਟਰਾਂ ਵਿੱਚ ਇਸ ਸਬੰਧੀ ਕਾਫੀ ਉਤਸਾਹ ਪਾਇਆ ਜਾ ਰਿਹਾ ਹੈ। ਆਈ.ਟੀ.ਆਈ. ਲੁਧਿਆਣਾ ਦਾ ਇੱਕ ਸਿਖਿਆਰਥੀ ਸ੍ਰੀ ਗੁਰਬੀਰ ਸਿੰਘ, ਪ੍ਰੀਤ ਨਗਰ( ਦੁੱਗਰੀ) ਲੁਧਿਆਣਾ ਤਾਂ ਆਪਣੇ ਘਰ ਵਿੱਚ ਇੰਟਰਨੈੱਟ ਦਾ ਸਿਗਨਲ ਘੱਟ ਹੋਣ ਕਾਰਣ ਛੱਤ ‘ਤੇ ਬੈਠ ਕੇ ਕਲਾਸ ਲਗਾ ਰਿਹਾ ਸੀ। ਉਹਨਾਂ ਦੱਸਿਆ ਕਿ ਸਾਰੇ ਭਾਈਵਾਲਾਂ ਤੋਂ ਨਿਰੰਤਰ ਫੀਡ ਬੈਕ ਲੈ ਕੇ ਇਸ ਨੂੰ ਹੋਰ ਵਧੀਆ ਬਣਾਉਣ ਦੇ ਨਿਰੰਤਰ ਉਪਰਾਲੇ ਕੀਤੇ ਜਾਣਗੇ.
———–