ਮਹਾਦੇਵ ਸੱਟੇਬਾਜ਼ੀ ਐਪ ਮਾਮਲੇ ‘ਚ ਹੁਣ ਤੱਕ ਦੀ ਵੱਡੀ ਕਾਰਵਾਈ :2000 ਸਿਮ ਕਾਰਡ, 1700 ਬੈਂਕ ਖਾਤੇ ਦੀ ਜਾਂਚ ਸ਼ੁਰੂ।
29 ਅਪ੍ਰੈਲ 2024
ਮੁੰਬਈ ਦੀ ਇਕ ਅਦਾਲਤ ਨੇ ਐਤਵਾਰ ਨੂੰ ਮਹਾਦੇਵ ਸੱਟੇਬਾਜ਼ੀ ਐਪ ਮਾਮਲੇ ‘ਚ ਗ੍ਰਿਫਤਾਰ ਅਦਾਕਾਰ ਸਾਹਿਲ ਖਾਨ ਨੂੰ 1 ਮਈ ਤੱਕ ਪੁਲਿਸ ਹਿਰਾਸਤ ‘ਚ ਭੇਜ ਦਿੱਤਾ ਹੈ। ਬੰਬੇ ਹਾਈ ਕੋਰਟ ਨੇ ਖਾਨ ਦੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ, ਜਿਸ ਤੋਂ ਬਾਅਦ ਖਾਨ ਨੂੰ ਸ਼ਨੀਵਾਰ ਨੂੰ ਛੱਤੀਸਗੜ੍ਹ ਦੇ ਜਗਦਲਪੁਰ ਤੋਂ ਹਿਰਾਸਤ ‘ਚ ਲੈ ਲਿਆ ਗਿਆ ਸੀ। ਖਾਨ ਨੂੰ ਮੁੰਬਈ ਲਿਆਂਦਾ ਗਿਆ ਅਤੇ ਗ੍ਰਿਫਤਾਰ ਕਰ ਲਿਆ ਗਿਆ। ਬਾਅਦ ਵਿਚ ਉਸ ਨੂੰ ਦਾਦਰ ਦੀ ਮੈਜਿਸਟ੍ਰੇਟ ਅਦਾਲਤ ਵਿਚ ਪੇਸ਼ ਕੀਤਾ ਗਿਆ।
ਇਸ ਤੋਂ ਪਹਿਲਾਂ ਬੰਬੇ ਹਾਈ ਕੋਰਟ ਨੇ ਉਨ੍ਹਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਪੁਲਿਸ ਨੇ ਦੱਸਿਆ ਕਿ ਸਾਹਿਲ ਨੂੰ ਜਗਦਲਪੁਰ ਤੋਂ ਮੁੰਬਈ ਲਿਆਂਦਾ ਗਿਆ ਅਤੇ ਐਤਵਾਰ ਨੂੰ ਗ੍ਰਿਫਤਾਰ ਕੀਤਾ ਗਿਆ।
ਮਾਮਲੇ ਦੇ ਸਿਲਸਿਲੇ ‘ਚ ਗਠਿਤ ਵਿਸ਼ੇਸ਼ ਜਾਂਚ ਟੀਮ ਨੇ ਹਾਲ ਹੀ ‘ਚ ਖਾਨ ਤੋਂ ਪੁੱਛਗਿੱਛ ਕੀਤੀ ਸੀ।ਐਸਆਈਟੀ ਨੇ ਅਦਾਲਤ ਨੂੰ ਕਿਹਾ ਕਿ ਸਾਹਿਲ ਜਾਂਚ ਵਿਚ ਸਹਿਯੋਗ ਨਹੀਂ ਕਰ ਰਿਹਾ ਹੈ, ਇਸ ਲਈ ਉਸ ਨੂੰ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਰਨ ਦੀ ਲੋੜ ਹੈ। ਪੁਲਿਸ ਨੇ ਦੱਸਿਆ ਕਿ ਅਸੀਂ 2000 ਤੋਂ ਵੱਧ ਸਿਮ ਕਾਰਡ ਅਤੇ 1700 ..ਬੈਂਕ ਖਾਤਿਆਂ ਦੇ ਵੇਰਵੇ ਬਰਾਮਦ ਕੀਤੇ ਹਨ। ਸਾਹਿਲ ਦੇ ਵਕੀਲ ਮੁਜਾਹਿਦ ਅੰਸਾਰੀ ਨੇ ਅਦਾਲਤ ਨੂੰ ਦੱਸਿਆ ਕਿ ਖਾਨ ਜਾਂਚ ਵਿੱਚ ਸਹਿਯੋਗ ਕਰ ਰਹੇ ਹਨ ਅਤੇ ਉਨ੍ਹਾਂ ਨੇ ਦਸਤਾਵੇਜ਼ ਅਤੇ ਬੈਂਕ ਵੇਰਵੇ ਵੀ ਜਮ੍ਹਾਂ ਕਰਵਾਏ ਹਨ।
ਇਸ ਤੋਂ ਪਹਿਲਾਂ 6 ਜਨਵਰੀ ਨੂੰ ਮੁੰਬਈ ਪੁਲਿਸ ਨੇ ਸਿੱਟੇਬਾਜੀ ਐਪ ਮਾਮਲੇ ਵਿੱਚ ਦਿਕਸ਼ਿਤ ਕੋਠਾਰੀ ਨਾਂ ਦੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਸੀ। ਸਾਹਿਲ ਖਾਨ ਦੂਜਾ ਦੋਸ਼ੀ ਹੈ ਜਿਸ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਹੈ। ਇਸ ਵਿਵਾਦਤ ਮਾਮਲੇ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਗਿਆ ਹੈ।
ਐਸਆਈਟੀ ਕੁਝ ਵਿੱਤੀ ਅਤੇ ਰੀਅਲ ਅਸਟੇਟ ਕੰਪਨੀਆਂ ਅਤੇ ਵਿਵਾਦ ਗ੍ਰਸਤ ਮਹਾਦੇਵ ਸੱਟੇਬਾਜੀ ਐਪ ਦੇ ਪ੍ਰਮੋਟਰਾਂ ਵਿਚਕਾਰ ਕਥਿਤ ਗੈਰ ਕਾਨੂੰਨੀ ਲੈਣ ਦੇਣ ਦੀ ਜਾਂਚ ਕਰ ਰਹੀ ਹੈ। ਪਿਛਲੇ ਸਾਲ ਅਦਾਲਤ ਦੇ ਹੁਕਮਾਂ ਤੋਂ ਬਾਅਦ ਪੁਲਿਸ ਨੇ ਮਹਾਦੇਵ ਸੱਟੇਬਾਜ਼ੀ ਐਪ ਵਾਲੇ ਐਫਆਰਆਈ ਦਰਜ ਕੀਤੀ ਸੀ। ਅਤੇ ਫਿਰ ਮਾਮਲੇ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਸੀ। ਐਫਆਈਆਰ ਮੁਤਾਬਿਕ ਇਹ ਕਰੀਬ 15,000 ਕਰੋੜ ਰੁਪਏ ਦਾ ਘਪਲਾ ਹੈ ਮਹਾਦੇਵ ਬੈਟਿੰਗ ਐਪ ਮਾਮਲੇ ਵਿੱਚ ਸਾਹਿਲ ਖਾਨ ਅਤੇ 31 ਹੋਰ ਵਿਅਕਤੀਆਂ ਖਿਲਾਫ ਜਾਂਚ ਚੱਲ ਰਹੀ ਹੈ।ਪੁਲਿਸ ਅਨੁਸਾਰ ਜਾਂਚ ਦੌਰਾਨ ਮੁਲਜਿਮਾ ਦੇ ਬੈਂਕ ਖਾਤਿਆਂ ਮੋਬਾਈਲ ਫੋਨਾਂ ਲੈਪਟਾਪ ਅਤੇ ਸਾਰੀਆਂ ਤਕਨੀਕੀ ਵਾਲੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।