ਤਰਕ ਮਹਿਤਾ ਦੇ ਉਲਟਾ…..ਦੇ ਗੁਰਚਰਨ ਸਿੰਘ ਸੋਢੀ ਹੋਏ ਲਾਪਤਾ,ਪੁਲੀਸ ਨੇ ਕੀਤੀ ਸ਼ੁਰੂ ਜਾਂਚ।

 28 ਅਪ੍ਰੈਲ 2024

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਪ੍ਰਸ਼ੰਸਕ ਉਦੋਂ ਹੈਰਾਨ ਰਹਿ ਗਏ ਜਦੋਂ ਸ਼ੁੱਕਰਵਾਰ 26 ਅਪ੍ਰੈਲ ਨੂੰ ਅਦਾਕਾਰ ਗੁਰਚਰਨ ਸਿੰਘ ਸੋਢੀ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ। ਉਹ ਅਸਿਤ ਮੋਦੀ ਦੇ ਸ਼ੋਅ ਵਿੱਚ ਰੋਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾ ਕੇ ਪ੍ਰਸਿੱਧ ਹੋਏ ਸੀ, ਪਰ 2020 ਵਿੱਚ ਟੀਵੀ ਸ਼ੋਅ ਤੋਂ ਦੂਰੀ ਬਣਾ ਲਈ। ਪੁਲਿਸ ਸੋਢੀ ਦੀ ਭਾਲ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਉਸ ਦੀ ਕਰੀਬੀ ਦੋਸਤ ਮਿਸ ਸੋਨੀ ਨੇ ਖੁਲਾਸਾ ਕੀਤਾ ਹੈ ਕਿ ਗੁਰਚਰਨ ਸਿੰਘ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸੀ ਅਤੇ ਉਨ੍ਹਾਂ ਨੇ ਆਪਣਾ ਟੈਸਟ ਵੀ ਕਰਵਾਇਆ ਸੀ।

ਗੁਰਚਰਨ ਸਿੰਘ ਦੇ ਪਿਤਾ ਨੇ ਦਿੱਲੀ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ 22ਅਪ੍ਰੈਲ ਨੂੰ ਉਸ ਨੇ ਮੁੰਬਈ ਜਾਣ ਲਈ ਰਾਤ 8:30 ਵਜੇ ਘਰ ਤੋਂ ਨਿਕਲੇ ਸੀ ਪਰ ਉਹ ਏਅਰਪੋਰਟ ਨਹੀਂ ਗਏ। ਪੁਲਿਸ ਦੀ ਜਾਂਚ ਮੁਤਬਿਕ ਉਨਾਂ ਨੇ ਕਈ CCTV ਕੈਮਰੇ ਵੀ ਚੈੱਕ ਕੀਤੇ ਹਨ।ਜਿਨਾਂ ਵਿੱਚ ਉਹਨਾਂ ਨੂੰ ਪਿੱਠ ਤੇ ਬੈਗ ਟੰਗੇ ਪੈਦਲ ਜਾ ਰਿਹਾ ਜਾ ਰਹੇ ਦੇਖਿਆ ਗਿਆ ਪੁਲਿਸ ਮੁਤਾਬਿਕ ਗੁਰਚਰਨ ਸਿੰਘ ਨੇ ਏਟੀਐਮ ਵਿੱਚੋਂ ਲਗਭਗ 7 ਹਜਾਰ ਰੁਪਏ ਵੀ ਨਿਕਾਲੇ।ਗੁਰੂਚਰਨ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਸੀ, ਇਸ ਲਈ ਮੈਂ ਉਨ੍ਹਾਂ ਨੂੰ ਲੈ ਕੇ ਚਿੰਤਤ ਹਾਂ।