ਦਿੱਲੀ ਦੇ ਕਾਂਗਰਸ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ,ਭਾਜਪਾ ਨੇ ਕਾਂਗਰਸ ਤੇ ਕੀਤਾ ਤਿੱਖਾ ਹਮਲਾ।

ਨਵੀਂ ਦਿੱਲੀ: 28 ਅਪ੍ਰੈਲ 2024

ਦਿੱਲੀ ਕਾਂਗਰਸ ਦੇ ਸੂਬਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਅੱਜ ਆਪਣੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ।  ਉਨ੍ਹਾਂ ਨੇ ਪਾਰਟੀ ਦੇ ਦਿੱਲੀ ਇੰਚਾਰਜ ਦੀਪਕ ਬਾਰੀਆ ਤੇ ਗੰਭੀਰ ਦੋਸ਼ ਲਗਾਏ ਕਿ ਉਹਨਾਂ ਨੇ ਮੈਨੂੰ ਅਪੰਗ ਕਰ ਦਿੱਤਾ ਸੀ। ਉਹ ਸਾਨੂੰ ਪਾਰਟੀ  ਵੀ ਨਹੀਂ ਚਲਾਉਣ ਦੇ ਰਿਹਾ ਸੀ। ਮੇਰੀ ਸਲਾਹ ‘ਤੇ ਕੋਈ ਨਿਯੁਕਤੀ ਨਹੀਂ ਕੀਤੀ ਜਾ ਰਹੀ ਸੀ। ਸੂਬਾ ਕਾਂਗਰਸ ਦੀ ਸਹਿਮਤੀ ਨਾ ਹੋਣ ਦੇ ਬਾਵਜੂਦ ‘ਆਪ’ ਨਾਲ ਗਠਜੋੜ ਕੀਤਾ ਗਿਆ।

ਹੁਣ ਭਾਜਪਾ ਨੇ ਕਾਂਗਰਸ ‘ਤੇ ਤਿੱਖਾ ਹਮਲਾ ਕੀਤਾ ਹੈ। ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਭ੍ਰਿਸ਼ਟ ਲੋਕਾਂ ਦੀ ਪਾਰਟੀ ਕਾਂਗਰਸ ਵਿੱਚ ਵੀ ਆਪਸੀ ਸਹਿਮਤੀ ਨਹੀਂ ਹੈ। ਕਾਂਗਰਸ ਵਿੱਚ ਨਾ ਤਾਂ ਲੋਕਤੰਤਰ ਹੈ ਅਤੇ ਨਾ ਹੀ ਸੇਵਾ ਦਾ ਵਿਚਾਰ, ਕਦਰਾਂ-ਕੀਮਤਾਂ ਨੂੰ ਮਹੱਤਵ ਦੇਣ ਵਾਲੇ ਲੋਕ ਹੋਂਦ ਵਿੱਚ ਨਹੀਂ ਆ ਸਕਦੇ। ਦੇਸ਼ ਨੂੰ 6 ਦਹਾਕਿਆਂ ਤੱਕ ਲੁੱਟਣ ਵਾਲੀ ਕਾਂਗਰਸ ਹੁਣ ਆਪਣੇ ਅੰਤ ਵੱਲ ਵਧ ਰਹੀ ਹੈ।