ਵਟਸਐਪ ਨੇ ਕਿਹਾ ਅਸੀ ਭਾਰਤ ਵਿਚ ਸਰਵਿਸ ਬੰਦ ਕਰ ਦੇਵਾਂਗੇ,ਜੇਕਰ ਐਂਨਕ੍ਰਿਪਸ਼ਨ ਤੋੜਨ ਲਈ ਕਿਹਾ।
26 ਅਪ੍ਰੈਲ 2024
ਵਟਸਐਪ ਨੇ ਦਿੱਲੀ ਹਾਈ ਕੋਰਟ ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਐਨਕ੍ਰਿਪਸ਼ਨ ਤੋੜਨ ਲਈ ਕਿਹਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਭਾਰਤ ਛੱਡਣਾ ਹੋਵੇਗਾ। ਕੰਪਨੀ ਦਾ ਕਹਿਣਾ ਹੈ ਕਿ ਲੋਕ ਪ੍ਰਾਈਵੇਸੀ ਅਤੇ ਐਂਡ-ਟੂ-ਐਂਡ ਐਨਕ੍ਰਿਪਸ਼ਨ ਕਾਰਨ ਇਸ ਪਲੇਟਫਾਰਮ ਦੀ ਵਰਤੋਂ ਕਰਦੇ ਹਨ। ਜੇਕਰ ਉਹ ਇਸ ਨੂੰ ਤੋੜਦੇ ਹਨ, ਤਾਂ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਭਾਰਤ ਵਿੱਚ ਕੰਮ ਕਰਨਾ ਬੰਦ ਕਰ ਦੇਵੇਗਾ।
ਇਹ ਗੱਲ ਵਟਸਐਪ ਨੇ ਦਿੱਲੀ ਹਾਈ ਕੋਰਟ ਵਿੱਚ ਚੱਲ ਰਹੇ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਕਹੀ। ਵਟਸਐਪ ਅਤੇ ਇਸਦੀ ਮੂਲ ਕੰਪਨੀ ਫੇਸਬੁੱਕ ਇੰਕ (ਹੁਣ ਮੈਟਾ)ਦੀਆਂ ਪਟੀਸ਼ਨਾਂ ‘ਤੇ ਅਦਾਲਤ ਵਿੱਚ ਸੁਣਵਾਈ ਹੋ ਰਹੀ ਹੈ, ਜਿਸ ਵਿੱਚ 2021 ਸੂਚਨਾ ਤਕਨਾਲੋਜੀ (ਆਈਟੀ) ਨਿਯਮਾਂ ਨੂੰ ਚੁਣੌਤੀ ਦਿੱਤੀ ਗਈ ਹੈ।2021 ਇਨਫਰਮੇਸ਼ਨ ਟੈਕਨਾਲੋਜੀ (IT) ਦੇ ਇੱਕ ਨਿਯਮ ਵਿੱਚ, ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਮੈਸੇਜਿੰਗ ਐਪਸ ਨੂੰ ਉਪਭੋਗਤਾਵਾਂ ਦੀਆਂ ਚੈਟਾਂ ਨੂੰ ਟਰੇਸ ਕਰਨ ਅਤੇ ਕਿਸੇ ਵੀਸੰਦੇਸ਼ ਦੇ ਪਹਿਲੇ ਭੇਜਣ ਵਾਲੇ ਦੀ ਪਛਾਣ ਕਰਨ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ।