ਮਹਾਂਮਾਰੀ —- ਮੋਦੀ ਨਾਲ ਨਹੀਂ ਕੋਰੋਨਾ ਨਾਲ ਲੜਣ ਦਾ ਸਮਾਂ — ਉਦਯੋਗਾਂ ,ਕਿਸਾਨਾਂ ,ਮਜ਼ਦੂਰਾਂ ਨੂੰ ਵੱਡੀ ਰਾਹਤ ਦੀ ਲੋੜ- ਰਾਹੁਲ ਗਾਂਧੀ
ਨਵੀ ਦਿੱਲ੍ਹੀ , 16 ਅਪ੍ਰੈਲ ( ਨਿਊਜ਼ ਪੰਜਾਬ ) – ਕਾਂਗਰਸ ਦੇ ਕੌਮੀ ਲੀਡਰ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਸਮੇ ਮੋਦੀ ਨਾਲ ਨਹੀਂ ਕੋਰੋਨਾ ਨਾਲ ਲੜਣ ਦੀ ਲੋੜ ਹੈ ,ਸ਼੍ਰੀ ਗਾਂਧੀ ਵੀਡਿਓ ਕਾਨਫਰੰਸ ਰਾਹੀਂ ਪ੍ਰੈਸ ਕਾਨਫਰੰਸ ਕਰ ਰਹੇ ਸਨ | ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਜੇ ਇਸ ਸਮੇ ਸਾਰੇ ਦੇਸ਼ ਵਾਸੀ ਇਕੱਠੇ ਹੋ ਕੇ ਲੜਨਗੇ ਤਾ ਹੀ ਦੇਸ਼ ਜਿੱਤ ਸਕੇਗਾ ਜੇ ਅਸੀਂ ਵੰਡੇ ਗਏ ਤਾ ਕੋਰੋਨਾ ਜਿੱਤ ਜਾਵੇਗਾ |
ਤਾਲਾਬੰਦੀ — ਉਨ੍ਹਾਂ ਕਿਹਾ ਕਿ ਤਾਲਾਬੰਦੀ ਨਾਲ ਮਹਾਮਾਰੀ ਦੀ ਗੱਲ ਮੁੱਕ ਨਹੀਂ ਗਈ ਸਿਰਫ ਟਲੀ ਹੈ | ਇਹਨੂੰ ਰੋਕਣ ਲਈ ਰਣਨੀਤੀ ਬਣਾਉਣੀ ਪਵੇਗੀ |
ਟੈਸਟ — ਉਨ੍ਹਾਂ ਕੋਰੋਨਾ ਵਾਇਰਸ ਦੇ ਹੋ ਰਹੇ ਟੈਸਟਾਂ ਤੇ ਗੱਲ ਕਰਦਿਆਂ ਕਿਹਾ ਕਿ ਇੱਹ ਬਹੁਤ ਘਟ ਗਿਣਤੀ ਵਿੱਚ ਹੋ ਰਹੇ ਹਨ | ਵਧੇਰੇ ਟੈਸਟ ਕਿੱਟਾਂ ਦਾ ਪ੍ਰਬੰਧ ਕਰਨਾ ਪਵੇਗਾ |
ਗਰੀਬ ਲਈ ਰਾਸ਼ਨ — ਸ਼੍ਰੀ ਗਾਂਧੀ ਨੇ ਕਿਹਾ ਕਿ ਦੇਸ਼ ਦੇ ਹਰ ਗਰੀਬ ਨੂੰ ਰਾਸ਼ਨ ਮਿਲਣਾ ਚਾਹੀਦਾ ਹੈ , ਹੁਣ ਰਾਸ਼ਨ ਕਾਰਡ ਦੀ ਲੋੜ ਨਹੀਂ ,ਬਿਨਾ ਰਾਸ਼ਨ ਕਾਰਡ ਵਾਲਿਆਂ ਨੂੰ ਵੀ ਰਾਸ਼ਨ ਮਿਲਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਹਰ ਪਰਿਵਾਰ ਨੂੰ ਹਰ ਮਹੀਨੇ 10 ਕਿਲੋ ਕਣਕ , 10 ਚਾਵਲ ਅਤੇ 1 ਕਿਲੋ ਖੰਡ ਦੇਣੀ ਚਾਹੀਦੀ ਹੈ |
ਲਘੂ ਉਦਯੋਗ — ਦੇਸ਼ ਦੇ ਉਦਯੋਗਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਮੇ ਲਘੂ ਉਦਯੋਗ ਲਈ ਸਰਕਾਰ ਨੂੰ ਵਿਸ਼ੇਸ਼ ਪੈਕਜ ਤਿਆਰ ਕਰਨਾ ਪਵੇਗਾ ਤਾਂ ਜੋ ਰੋਜ਼ਗਾਰ ਖਤਮ ਨਾ ਹੋ ਜਾਣ | ਉਨ੍ਹਾਂ ਕਿਹਾ ਕਿ ਇਸ ਸਮੇ ਲਘੂ , ਦਰਮਿਆਣੇ ਅਤੇ ਵੱਡੇ ਉਦਯੋਗਾਂ ਨੂੰ ਬਚਾਉਣ ਦੀ ਲੋੜ ਹੈ |
ਜੀ ਐੱਸ ਟੀ —- ਉਹਨਾਂ ਕੇਂਦਰ ਸਰਕਾਰ ਨੂੰ ਕਿਹਾ ਕਿ ਰਾਜਾ ਨੂੰ ਤਰੁੰਤ ਜੀ ਐੱਸ ਟੀ ਦੇ ਰਿਫੰਡ ਦਿਤੇ ਜਾਣ ,ਉਨ੍ਹਾਂ ਨੂੰ ਆਰਥਿਕ ਮਦਦ ਦੀ ਲੋੜ ਹੈ |
ਆਰਥਿਕ ਸਥਿਤੀ — ਰਾਹੁਲ ਗਾਂਧੀ ਮੁਤਾਬਿਕ ਕੋਰੋਨਾ ਵਾਇਰਸ ਕਾਰਨ ਦੇਸ਼ ਤੇ ਵਿਤੀ ਦਬਾਅ ਵਧਣ ਵਾਲਾ ਹੈ ,ਜਿਸ ਲਈ ਸਰਕਾਰ ਨੂੰ ਪਹਿਲਾਂ ਹੀ ਤਿਆਰੀ ਕਰ ਲੈਣੀ ਚਾਹੀਦੀ ਹੈ |
ਤਾਲਾਬੰਦੀ — ਕੋਰੋਨਾ ਤੋਂ ਬਚਾਅ ਲਈ ਲਾਕ ਡਾਊਨ ਪੂਰੀ ਤਰ੍ਹਾਂ ਸੰਭਵ ਨਹੀਂ ਹੈ |
ਪਰਵਾਸੀ ਮਜ਼ਦੂਰ — ਉਨ੍ਹਾਂਕਿਹਾ ਕਿ ਇਹ ਬੜੀ ਵਡੀ ਸਮਸਿਆ ਹੈ ਇਸ ਸਬੰਧੀ ਸਰਕਾਰ ਨੂੰ ਮਾਹਿਰਾਂ ਨਾਲ ਸਲਾਹ ਕਰਨੀ ਚਾਹੀਦੀ ਹੈ , ਉਨ੍ਹਾਂ ਕਿਹਾ ਦੇਸ਼ ਵਿੱਚ ਅਨਾਜ਼ ਦੇ ਗੁਦਾਮ ਭਰੇ ਪਏ ਹਨ ,ਗਰੀਬ ਵਿੱਚ ਅਨਾਜ਼ ਵੰਡ ਦੇਣਾ ਚਾਹੀਦਾ ਹੈ | ਮਜ਼ਦੂਰਾਂ ਨੂੰ ਲੈ ਕੇ ਸਰਕਾਰ ਕਈ ਗਲਤੀਆਂ ਕੀਤੀਆਂ ਹਨ , ਰਾਜ ਸਰਕਾਰਾਂ ਨਾਲ ਗੱਲ ਕਰਨੀ ਚਾਹੀਦੀ ਸੀ |
ਮੁੱਖ ਮੰਤਰੀਆਂ ਨੂੰ ਹੋਰ ਅਧਿਕਾਰ — ਉਨ੍ਹਾਂ ਕਿਹਾ ਕਿ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਕੋਰੋਨਾ ਨਾਲ ਲੜਣ ਲਈ ਹੋਰ ਅਧਿਕਾਰ ਮਿਲਨੇ ਚਾਹੀਦੇ ਹਨ|