ਲੋਕ ਸਭਾ ਚੋਣਾਂ ਵਿੱਚ ਬੀਜੇਪੀ ਦਾ ਖਾਤਾ ਖੁਲਿਆ, ਨਿਰਵਿਰੋਧ ਚੁਣੇ ਗਏ ਬੀਜੇਪੀ ਦੇ ਉਮੀਦਵਾਰ।

22 ਅਪ੍ਰੈਲ 2024

ਲੋਕ ਸਭਾ ਚੋਣਾਂ ਦੇ ਵਿਚਕਾਰ ਭਾਰਤੀ ਜਨਤਾ ਪਾਰਟੀ ਲਈ ਗੁਜਰਾਤ ਤੋਂ ਖੁਸ਼ਖਬਰੀ ਆਈ ਹੈ। ਸੂਰਤ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਦੀ ਨਾਮਜ਼ਦਗੀ ਰੱਦ ਹੋਣ ਤੋਂ ਬਾਅਦ ਬਾਕੀ 8 ਉਮੀਦਵਾਰਾਂ ਨੇ ਵੀ ਆਪਣੇ ਨਾਂ ਵਾਪਸ ਲੈ ਲਏ ਹਨ, ਜਿਸ ਤੋਂ ਬਾਅਦ ਭਾਜਪਾ ਦੀ ਨਿਰਵਿਰੋਧ ਜਿੱਤ ਪੱਕੀ ਹੋ ਗਈ ਹੈ। ਇਸ ਨਾਲ ਲੋਕ ਸਭਾ ਚੋਣਾਂ ਵਿੱਚ ਭਾਜਪਾ ਦਾ ਖਾਤਾ ਵੀ ਖੁੱਲ੍ਹ ਗਿਆ ਹੈ। ਇੱਥੋਂ ਭਾਜਪਾਦੇ ਉਮੀਦਵਾਰ ਮੁਕੇਸ਼ ਦਲਾਲ ਹਨ।

ਦਰਅਸਲ, ਸੂਰਤ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਨੀਲੇਸ਼ ਕੁੰਭਾਨੀ ਆਪਣੇ ਤਿੰਨ ਪ੍ਰਸਤਾਵਕਾਂ ਵਿੱਚੋਂ ਇੱਕ ਵੀ ਚੋਣ ਅਧਿਕਾਰੀ ਦੇ ਸਾਹਮਣੇ ਪੇਸ਼ ਨਹੀਂ ਕਰ ਸਕੇ, ਜਿਸ ਤੋਂ ਬਾਅਦ ਚੋਣ ਅਧਿਕਾਰੀ ਨੇ ਨੀਲੇਸ਼ ਕੁੰਭਾਨੀ ਦਾ ਨਾਮਜ਼ਦਗੀ ਫਾਰਮ ਰੱਦ ਕਰ ਦਿੱਤਾ। ਭਾਜਪਾ ਨੇ ਆਪਣੇ ਫਾਰਮ ‘ਚ ਕਾਂਗਰਸ ਉਮੀਦਵਾਰ ਨੀਲੇਸ਼ ਕੁੰਭਾਨੀ ਦੇ ਤਿੰਨ ਪ੍ਰਸਤਾਵਕਾਂ ਦੇ ਦਸਤਖਤਾਂ ‘ਤੇ ਸਵਾਲ ਖੜ੍ਹੇ ਕੀਤੇ ਸਨ।