ਰੂਸ ਨੇ ਗੁੱਸੇ ‘ਚ ਆ ਕੇ ਪਾਕਿਸਤਾਨ ਨੂੰ ਦਿੱਤੀ ਧਮਕੀ……

22 ਅਪ੍ਰੈਲ 2024

ਆਰਥਿਕ ਸੰਕਟ ਨਾਲ ਜੂਝ ਰਿਹਾ ਪਾਕਿਸਤਾਨ ਰੂਸ ਨੂੰ ਚੌਲ ਵੇਚ ਕੇ ਕੁਝ ਪੈਸਾ ਕਮਾ ਰਿਹਾ ਸੀ।ਪਰ ਹੁਣ ਉਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਕਿਸਤਾਨ ਨੇ ਰੂਸ ਨੂੰ ਖਰਾਬ ਚੌਲ ਭੇਜੇ ਹਨ, ਜਿਸ ਕਾਰਨ ਰੂਸ ਨੇ ਗੁੱਸੇ ‘ਚ ਆ ਕੇ ਵੱਡੀ ਧਮਕੀ ਦਿੱਤੀ ਹੈ।

ਰੂਸ ਦੀ ਇਹ ਧਮਕੀ ਇਸ ਲਈ ਵੀ ਅਹਿਮ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਉਹ ਪਾਕਿਸਤਾਨੀ ਚੌਲਾਂ ‘ਤੇ ਪਾਬੰਦੀ ਲਗਾ ਚੁੱਕਾ ਹੈ।ਪਾਕਿਸਤਾਨ ਤੋਂ ਖਰੀਦੇ ਗਏ ਚੌਲਾਂ ‘ਚ ਕੀੜੇ ਪਾਏ ਗਏ ਹਨ, ਜਿਸ ਕਾਰਨ ਰੂਸ ਨਾਰਾਜ਼ ਹੋ ਗਿਆ ਹੈ।ਰੂਸ ਨੇ ਪਾਕਿਸਤਾਨ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਸ ਨੇ ਦੁਬਾਰਾ ਖਰਾਬ ਹੋਏ ਚੌਲ ਉਸ ਨੂੰ ਭੇਜੇ ਤਾਂ ਉਹ ਉਸ ਤੋਂ ਚੌਲ ਖਰੀਦਣਾ ਬੰਦ ਕਰ ਦੇਵੇਗਾ।ਰੂਸ ਨੂੰ ਚੌਲ ਵੇਚ ਕੇ ਪੈਸਾ ਕਮਾ ਰਹੇ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਾ ਹੈ।ਐਤਵਾਰ ਨੂੰ ਰੂਸ ਨੇ ਕਿਹਾ ਹੈ ਕਿ ਜੇਕਰ ਪਾਕਿਸਤਾਨ ਭਵਿੱਖ ‘ਚ ਦੁਬਾਰਾ ਅਜਿਹੀ ਗਲਤੀ ਕਰਦਾ ਹੈ ਤਾਂ ਉਸ ਦਾ ਨਿਰਯਾਤ ਰੋਕ ਦਿੱਤਾ ਜਾਵੇਗਾ।