ਲੁਧਿਆਣਾ ਵਿੱਚ ਰੈਸਟੋਰੈਂਟ ਅਤੇ ਮਠਿਆਈ ਦੀਆਂ ਦੁਕਾਨਾਂ ਬੰਦ ਕਰਨ ਦੇ ਹੁਕਮ
ਲੁਧਿਆਣਾ , 16 ਅਪ੍ਰੈਲ ( ਗੁਰਪ੍ਰੀਤ ਸਿੰਘ – ਨਿਊਜ਼ ਪੰਜਾਬ ) – ਜਿਲ੍ਹਾ ਮਜਿਸਟਰੇਟ ਨੇ ਇੱਕ ਹੁਕਮ ਜਾਰੀ ਕਰ ਕੇ ਲੁਧਿਆਣਾ ਜਿਲ੍ਹੇ ਵਿਚ ਰੈਸਟੋਰੈਂਟ ਅਤੇ ਮਠਿਆਈ ਦੀਆਂ ਦੁਕਾਨਾਂ ਤੇ ਦੁਬਾਰਾ ਰੋਕ ਲਾ ਦਿਤੀ ਹੈ | ਜਿਲ੍ਹਾ ਮੈਜਿਸਟਰੇਟ ਵਲੋਂਜਾਰੀ ਹੁਕਮ ਵਿਚ ਕਿਹਾ ਗਿਆ ਕਿ ਤਜਰਬੇ ਦੇ ਤੋਰ ਤੇ ਰੈਸਟੋਰੈਂਟ ਅਤੇ ਸਵੀਟ ਸ਼ਾਪ ਨੂੰ ਹੋਮ ਡਿਲਵਰੀ ਲਈ ਕਮ ਕਰਨ ਦੀ ਇਜ਼ਾਜ਼ਤਦਿਤੀ ਗਈ ਸੀ ਜੋ ਮੁੜ ਵਿਚਾਰਨ ਤੋਂ ਬਾਅਦ ਅਗਲੇ ਹੁਕਮਾਂ ਤੱਕ ਵਾਪਸ ਲਈ ਜਾਂਦੀ ਹੈ | ਇਹ ਹੁਕਮ ਤਰੁੰਤ ਲਾਗੂ ਹੋਣਗੇ |