ਇਜ਼ਰਾਇਲ ਦੀ ਈਰਾਨ ਤੇ ਜਵਾਬੀ ਕਾਰਵਾਈ, ਲਗਾਤਾਰ ਮਿਜ਼ਾਇਲਾ ਦਾਗੀਆ।

19 ਅਪ੍ਰੈਲ 2024

ਇਜ਼ਰਾਈਲ ਨੇ ਈਰਾਨ ਦੇ ਹਮਲੇ ਦਾ ਜਵਾਬ ਈਰਾਨ ਦੇ ਸ਼ਹਿਰ ਇਸਫਹਾਨ ‘ਤੇ ਹਮਲਾ ਕਰਕੇ ਦਿੱਤਾ ਹੈ। ਜਾਣਕਾਰੀ ਮੁਤਾਬਕ ਇਜ਼ਰਾਈਲ ਨੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕੀਤਾ। ਤੁਹਾਨੂੰ ਦੱਸ ਦੇਈਏ ਕਿ ਈਰਾਨ ਦੇ ਇਸਫਾਹਾਨ ਵਿੱਚ ਕਈ ਪ੍ਰਮਾਣੂ ਕੇਂਦਰ ਹਨ। ਧਮਾਕਿਆਂ ਤੋਂ ਬਾਅਦ ਤਹਿਰਾਨ ਸਮੇਤ ਕਈ ਸ਼ਹਿਰਾਂ ਤੋਂ ਉਡਾਣਾਂ ਰੋਕ ਦਿੱਤੀਆਂ ਗਈਆਂ ਹਨ।

ਪੱਛਮੀ ਏਸ਼ੀਆ ਵਿੱਚ ਫੌਜੀ ਸੰਘਰਸ਼ ਦਾ ਡਰ ਲਗਾਤਾਰ ਵਧਦਾ ਜਾ ਰਿਹਾ ਹੈ। ਸੀਰੀਆ ‘ਚ ਈਰਾਨੀ ਦੂਤਘਰ ‘ਤੇ ਇਜ਼ਰਾਈਲ ਦੇ  ਹਵਾਈ ਹਮਲੇ ਤੋਂ ਬਾਅਦ  ਈਰਾਨ ਨੇ ਹਾਲ ਹੀ ‘ਚ ਦਰਜਨਾਂ ਡਰੋਨ ਅਤੇ ਮਿਜ਼ਾਈਲਾਂ ਨਾਲ ਇਜ਼ਰਾਈਲ ‘ਤੇ ਹਮਲਾ ਕੀਤਾ ਸੀ।  ਇਸ ਤੋਂ ਬਾਅਦ  ਇਜ਼ਰਾਈਲੀ ਮਿਜ਼ਾਈਲਾਂ ਨੇ ਈਰਾਨ ਦੇ ਪ੍ਰਮਾਣੂ ਪਲਾਂਟਾਂ ਨੂੰ ਨਿਸ਼ਾਨਾ ਬਣਾਇਆ ਹੈ।