CM ਭਗਵੰਤ ਮਾਨ ਦੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ।
15 ਅਪ੍ਰੈਲ 2024
ਮੁੱਖ ਮੰਤਰੀ ਭਗਵੰਤ ਮਾਨ ਨੇ ਤਿਹਾੜ ਜੇਲ੍ਹ ਵਿਚ ਬੰਦ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਮੁਲਾਕਾਤ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ। ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੀ ਕੇਜਰੀਵਾਲ ਜੀ ਨਾਲ ਗੱਲ ਸ਼ੀਸੇ ਦੇ ਆਰ-ਪਾਰ ਫੋਨ ‘ਤੇ ਕਰਵਾਈ ਗਈ ਤੇ ਸ਼ੀਸ਼ਾ ਵੀ ਇੰਨਾ ਕੁ ਗੰਦਾ ਸੀ ਕਿ ਉਹ ਕੇਜਰੀਵਾਲ ਜੀ ਦੀ ਸ਼ਕਲ ਵੀ ਨਹੀਂ ਦੇਖ ਪਾਏ।
– ਕੇਜਰੀਵਾਲ ਨੇ ਕਿਹਾ ਮੈਂ ਠੀਕ ਹਾਂ ਪੰਜਾਬ ਤੇ ਜਨਤਾ ਦਾ ਹਾਲ ਦੱਸੋ – ਕੇਜਰੀਵਾਲ ਜੀ ਨੂੰ ਆਮ ਚੀਜ਼ਾਂ ਤੋਂ ਵੀ ਵਾਂਝਾ ਰੱਖਿਆ ਗਿਆ।
ਕੇਜਰੀਵਾਲ ਜੀ ਨੂੰ ਸੰਵਿਧਾਨ ਦੀ ਚਿੰਤਾ ਸੀ
– ਭਾਜਪਾ ਦੀ ਦੁਸ਼ਮਣੀ ਇੰਨੀ ਹੈ ਕਿ ਅਤਿਵਾਦੀਆਂ ਵਾਂਗ ਸਲੂਕ ਕੀਤਾ ਜਾ ਰਿਹਾ ਹੈ
- – 4 ਜੂਨ ਨੂੰ ਸਾਡੀ ਪਾਰਟੀ ਸਿਆਸੀ ਸ਼ਕਤੀ ਬਣ ਕੇ ਉੱਭਰੇਗੀ।