ਵਿਕਰਮਾਦਿੱਤਿਆ ਸਿੰਘ ਕਾਂਗਰਸ ਦੀ ਤਰਫੋਂ ਮੰਡੀ ਤੋਂ ਲੜਨਗੇ ਚੋਣ, ਮਾਂ ਪ੍ਰਤਿਭਾ ਸਿੰਘ ਨੇ ਕੀਤਾ ਐਲਾਨ
13 ਅਪ੍ਰੈਲ 2024
ਵਿਕਰਮਾਦਿੱਤਿਆ ਸਿੰਘ ਕਾਂਗਰਸ ਦੀ ਤਰਫੋਂ ਮੰਡੀ ਤੋਂ ਲੋਕ ਸਭਾ ਚੋਣ ਲੜਨਗੇ। ਹਿਮਾਚਲ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਪ੍ਰਤਿਭਾ ਸਿੰਘ ਨੇ ਇਹ ਐਲਾਨ ਕੀਤਾ ਹੈ। ਪਾਰਟੀ ਵੱਲੋਂ ਉਨ੍ਹਾਂ ਦੇ ਨਾਂ ਦਾ ਅਧਿਕਾਰਤ ਐਲਾਨ ਕਰਨਾ ਬਾਕੀ ਹੈ।
ਇਸ ਦੇ ਸੰਕੇਤ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵੀ ਦਿੱਤੇ ਹਨ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਦਿੱਲੀ ‘ਚ ਸੀਈਸੀ ਦੀ ਬੈਠਕ ‘ਚ ਵਿਕਰਮਾਦਿੱਤਿਆ ਸਿੰਘ ਦੇ ਨਾਂ ‘ਤੇ ਚਰਚਾ ਹੋਈ ਸੀ। ਸੀਐਮ ਸੁੱਖੂ ਨੇ ਕਿਹਾ ਕਿ ਇਹ ਤੈਅ ਹੈ ਕਿ ਸਾਨੂੰ ਮੰਡੀ ਤੋਂ ਨੌਜਵਾਨ ਆਗੂ ਮਿਲੇਗਾ। ਜਦਕਿ ਪ੍ਰਤਿਭਾ ਸਿੰਘ ਨੇ ਕਿਹਾ ਕਿ ਵਿਕਰਮਾਦਿੱਤਿਆ ਸਿੰਘ ਨੂੰ ਮਜ਼ਬੂਤ ਉਮੀਦਵਾਰ ਮੰਨਿਆ ਗਿਆ ਹੈ। ਇਸ ਸਮੇਂ ਪ੍ਰਤਿਭਾ ਸਿੰਘ ਇਸ ਸੀਟ ਤੋਂ ਸੰਸਦ ਮੈਂਬਰ ਹਨ।