ਨਸ਼ੇ ਵਿੱਚ ਕਾਰ ਡਰਾਈਵਰ ਨੇ ਐਕਟਿਵਾ ਨੂੰ ਟੱਕਰ ਮਾਰੀ,13 ਸਾਲ ਦੀ ਬੱਚੀ ਅਤੇ ਮਾਂ ਬੁਰੀ ਤਰ੍ਹਾਂ ਜ਼ਖਮੀ।
ਪੰਜਾਬ ਨਿਊਜ਼,11 ਅਪ੍ਰੈਲ 2024
ਪੰਜਾਬ ਦੇ ਬਠਿੰਡੇ ਸ਼ਹਿਰ ਵਿੱਚ ਕੱਲ ਸ਼ਾਮ ਨੂੰ ਬਸੰਤ ਵਿਹਾਰ ਦੇ ਨੇੜੇ ਇੱਕ ਐਕਟਿਵਾ ਤੇ ਸਵਾਰ ਮਾਂ ਅਤੇ ਧੀ ਨੂੰ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਵਿੱਚ ਦੋਵੇਂ ਮਾਵਾਂ ਧੀਆਂ ਬੂਰੀ ਤਰਾਂ ਜ਼ਖਮੀ ਹੋ ਗਈਆ।
ਜਾਣਕਾਰੀ ਮੁਤਾਬਿਕ ਕਾਰ ਬਹੁਤ ਹੀ ਸਪੀਡ ਵਿੱਚ ਜਾ ਰਹੀ ਸੀ। ਕਾਰ ਡਰਾਈਵਰ ਐਕਟਿਵਾ ਨੂੰ ਟੱਕਰ ਮਾਰ ਕੇ ਮੌਕੇ ਤੇ ਖੁਦ ਫਰਾਰ ਹੋ ਗਿਆ। ਐਕਸੀਡੈਂਟ ਇਨੀ ਬੁਰੀ ਤਰ੍ਹਾਂ ਹੋਇਆ ਕਿ ਦੋਵੇਂ ਮਾਵਾਂ ਧੀਆਂ 50 ਫੀਟ ਦੀ ਦੂਰੀ ਤੇ ਜਾ ਡਿੱਗੀਆ ਤੇ ਐਕਟਿਵਾ ਬਿਲਕੁਲ ਹੀ ਟੁੱਟ ਗਈ । ਉਥੇ ਖੜੇ ਲੋਕਾਂ ਨੇ ਵੀ ਬਿਆਨ ਦਿੱਤਾ ਕਿ ਕਾਰ ਕਾਫੀ ਤੇਜ਼ ਸਪੀਡ ਤੇ ਆ ਰਹੀ ਸੀ। ਮੌਕੇ ਤੇ ਪੁਲਿਸ ਨੇ ਪਹੁੰਚ ਕੇ ਕਾਰ ਦੀ ਤਲਾਸ਼ੀ ਕੀਤੀ ਤੇ ਕਾਰ ਵਿੱਚ ਸ਼ਰਾਬ ਮਿਲੀ। ਦੋਵੇਂ ਮਾਵਾਂ ਧੀਆਂ ਨੂੰ ਐਬੂਲੈਂਸ ਵਿੱਚ ਹਸਪਤਾਲ ਪਹੁੰਚਾਇਆ ਗਿਆ ਅਤੇ ਦੋਵਾਂ ਦੀਆਂ ਲੱਤਾਂ ਫ੍ਰੈਕਚਰ ਹੋ ਗਈਆ। ਮੌਕੇ ਤੇ ਹੀ ਪੁਲਿਸ ਨੇ ਕਾਰ ਨੂੰ ਆਪਣੀ ਜਬਤ ਵਿੱਚ ਲੈ ਲਿਆ ਗਿਆ। ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ।