ਪਟਿਆਲਾ ‘ਚ ਕੇਕ ਖਾਣ ਕਾਰਨ ਕੁੜੀ ਦੀ ਮੌਤ ਦਾ ਮਾਮਲਾ ਹਾਈਕੋਰਟ ਪਹੁੰਚਿਆ, ਪਟੀਸ਼ਨ ‘ਤੇ ਅਗਲੇ ਹਫ਼ਤੇ ਹੋਵੇਗੀ ਸੁਣਵਾਈ
6 ਅਪ੍ਰੈਲ 2024
ਪਟਿਆਲਾ ‘ਚ ਜਨਮ ਦਿਨ ਦਾ ਕੇਕ ਖਾਣ ਕਾਰਨ ਲੜਕੀ ਦੀ ਮੌਤ ਦਾ ਮਾਮਲਾ ਹਾਈ ਕੋਰਟ ਪਹੁੰਚ ਗਿਆ ਹੈ। ਐਡਵੋਕੇਟ ਕੰਵਰ ਪਾਹੁਲ ਸਿੰਘ ਨੇ ਹਾਈ ਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਵਿੱਚ ਭੋਜਨ ਸੁਰੱਖਿਆ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਇਹ ਮੰਗ ਕੀਤੀ ਗਈ ਹੈ ਕਿ ਖਾਣਾ ਆਨਲਾਈਨ ਮੰਗਵਾਉਣ ਬਾਰੇ ਸਰਕਾਰ ਨੂੰ ਕੋਈ ਠੋਸ ਨੀਤੀ ਬਣਾਉਣੀ ਚਾਹੀਦੀ ਹੈ। ਉਹ ਕੰਪਨੀਜਿਸ ਦੀ ਐਪ ਤੋਂ ਭੋਜਨ ਮੰਗਵਾਇਆ ਜਾਂਦਾ ਹੈ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਿੱਥੋਂ ਭੋਜਨ ਮੰਗਵਾਇਆ ਜਾ ਰਿਹਾ ਹੈ, ਉਹ ਵਿਕਰੇਤਾ ਰਜਿਸਟਰਡ ਹੈ ਅਤੇ ਉਸ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ।ਸੁਪਰੀਮ ਕੋਰਟ ਨੇ ਰਾਜ ਸਰਕਾਰਾਂ ਨੂੰ ਅਜਿਹੇ ਮਾਮਲਿਆਂ ਵਿੱਚ ਫੂਡ ਸੇਫਟੀ ਰੈਗੂਲੇਸ਼ਨ ਐਕਟ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਵੀ ਦਿੱਤੇ ਹਨ। ਇਸ ਦੇ ਬਾਵਜੂਦ ਸਰਕਾਰਾਂ ਇਸ ਨੂੰ ਲਾਗੂ ਕਰਨ ‘ਚ ਨਾਕਾਮ ਰਹੀਆਂ ਹਨ, ਜਿਸ ਕਾਰਨ ਬੱਚੀ ਦੀ ਜਾਨ ਚਲੀ ਗਈ ਹੈ। ਹਾਈ ਕੋਰਟ ਇਸ ਜਨਹਿਤ ਪਟੀਸ਼ਨ ‘ਤੇ ਅਗਲੇ ਹਫ਼ਤੇ ਸੁਣਵਾਈ ਕਰੇਗੀ।
ਇਹ ਮਾਮਲਾ ਪਟਿਆਲਾ ਦਾ ਅਮਨ ਨਗਰ ਦੇ ਵਿੱਚ ਇੱਕ 10 ਸਾਲਾ ਬੱਚੀ ਦੀ ਆਪਣੇ ਜਨਮਦਿਨ ਮੌਕੇ ਕੇਕ ਖਾਣ ਦੇ ਨਾਲ ਮੌਤ ਗਈ ਸੀ । ਦੁੱਖ ਵਾਲੀ ਗੱਲ ਇਹ ਰਹੀ ਕਿ ਉਹ ਬੱਚੀ ਜਨਮ ਦਿਨ ਵਾਲੇ ਦਿਨ ਉਹ ਆਪਣੇ ਨਾਨੇ ਦੇ ਨਾਲ ਹੋਲੀ ਦੇ ਰੰਗ ਵੀ ਲੈ ਕੇ ਆਈ ਸੀ ਤਾਂ ਜੋ ਅਗਲੇ ਦਿਨ ਉਹ ਹੋਲੀ ਮਨਾ ਸਕੇ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇਹ ਘਟਨਾ 24 ਮਾਰਚ ਦੀ ਹੈ ਜਦੋਂ ਅਮਨ ਨਗਰ ਦੀ ਰਹਿਣ ਵਾਲੀ ਮਾਨਵੀ ਦੀ ਸਿਹਤ ਜਨਮਦਿਨ ਮੌਕੇ ਮਨਾਏ ਗਏ ਮੰਗਾਏ ਗਏ ਕੇਕ ਖਾਣ ਦੇ ਨਾਲ ਬਿਮਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕੇਕ ਖਾਣ ਨਾਲ ਸਾਰੇ ਪਰਿਵਾਰ ਦੀ ਤਬੀਅਤ ਵਿਗੜ ਗਈ ਅਤੇ ਮਾਨਵੀ ਰਾਤ ਵੇਲੇ ਉਲਟੀਆਂ ਕਰਨ ਤੋਂ ਬਾਅਦ ਸੋਂ ਗਈ। ਜਦੋਂ ਸਵੇਰੇ ਮਾਂ ਨੇ ਵੇਖਿਆ ਤਾਂ ਉਸ ਦਾ ਸ਼ਰੀਰ ਠੰਡਾ ਪੈ ਚੁੱਕਾ ਸੀ।