ਅੰਮ੍ਰਿਤਸਰ ਦੇ ਕੰਦੋਵਾਲੀ ਪਿੰਡ ‘ਚ ਇਕ ਨੋਜਵਾਨ ਨੇ ਆਪਣੀ ਮਾਂ, ਭਾਬੀ ਤੇ ਭਤੀਜੇ ਦਾ ਕੀਤਾ ਕਤਲ।
ਅੰਮ੍ਰਿਤਸਰ,4 ਅਪ੍ਰੈਲ 2024
ਪੰਜਾਬ ਦੇ ਅੰਮ੍ਰਿਤਸਰ ‘ਚ ਇਕ ਨੌਜਵਾਨ ਨੇ ਆਪਣੀ ਮਾਂ, ਭਰਜਾਈ ਅਤੇ ਢਾਈ ਸਾਲ ਦੇ ਭਤੀਜੇ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਖੂਨ ਨਾਲ ਲੱਥਪੱਥ ਲਾਸ਼ਾਂ ਨੂੰ ਘਰ ‘ਚ ਛੱਡ ਕੇ ਉਹ ਸਿੱਧਾ ਥਾਣੇ ਗਿਆ ਅਤੇ ਆਤਮ ਸਮਰਪਣ ਕਰ ਦਿੱਤਾ। ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾ ਦੀ ਪਹਿਚਾਣ (ਮਾਂ) ਮਨਬੀਰ ਕੌਰ,(ਭਾਬੀ) ਅਵਨੀਤ ਕੌਰ ਅਤੇ (ਭਤੀਜੇ)ਸਮਰੱਥ ਸਿੰਘ (2) ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ।ਕਤਲ ਕਰਨ ਤੋਂ ਬਾਅਦ 35 ਸਾਲ ਨੌਜਵਾਨ ਅੰਮ੍ਰਿਤਪਾਲ ਸਿੰਘ ਥਾਣਾ ਝੰਡੇਰ ਵਿੱਚ ਪੇਸ਼ ਹੋ ਗਿਆ। ਮੁੱਢਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਉਸ ਦੀ ਪਤਨੀ ਸ਼ਰਨਜੀਤ ਕੌਰ ਆਪਣੇ ਦੋ ਬੱਚਿਆਂ ਸਮੇਤ ਦੋ ਸਾਲਾਂ ਤੋਂ ਵੱਖ ਰਹਿ ਰਹੀ ਹੈ
ਉਸ ਦਾ ਭਰਾ ਪਿਛਲੇ ਕਈ ਸਾਲਾਂ ਤੋਂ ਵਿਦੇਸ਼ ਵਿਚ ਹੈ, ਜਦਕਿ ਉਸ ਦੇ ਭਰਾ ਦੀ ਪਤਨੀ ਅਵਨੀਤ ਕੌਰ ਅਤੇ ਭਤੀਜਾ ਉਸ ਦੀ ਮਾਤਾ ਮਨਬੀਰ ਕੌਰ ਨਾਲ ਰਹਿੰਦੇ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।