ਕੋਰੋਨਾ — ਦੇਸ਼ ‘ਚ ਮਰੀਜਾਂ ਦੀ ਗਿਣਤੀ 11439 ਤੇ ਪੁੱਜੀ-377 ਮੌਤਾਂ — 170 ਜਿਲੇ ਵਧੇਰੇ ਪ੍ਰਭਾਵਿਤ

ਨਵੀ ਦਿੱਲ੍ਹੀ ,15 ਅਪ੍ਰੈਲ – ( ਨਿਊਜ਼ ਪੰਜਾਬ ) ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਸਮੇ ਦੇਸ਼ ਵਿਚ ਕੋਰੋਨਾ ਵਾਇਰਸ ( COVID – 19 ) ਦੇ ਪੌਜੇਟਿਵ ਮਰੀਜ਼ਾ ਦੀ ਗਿਣਤੀ 11439 ਤੇ ਪੁੱਜ ਚੁਕੀ ਹੈ ਜਦੋ ਕਿ 377 ਮੌਤਾਂ ਹੋ ਚੁਕੀਆਂ ਹਨ | ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅੱਗਰਵਾਲ ਨੇ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਹੁਣ ਤੱਕ 1306 ਮਰੀਜ਼ ਤੰਦਰੁਸਤ ਵੀ ਹੋ ਚੁਕੇ ਹਨ | ਮੰਤਰਾਲੇ ਨੇ ਦੇਸ਼ ਵਿਚ ਮਹਾਂਮਾਰੀ ਨਾਲ ਜਿਆਦਾ ਪ੍ਰਭਾਵਿਤ 170 ਜਿਲਿਆਂ ਨੂੰ ਹਾਟਸਪਾਟ ਦੀ ਸ਼੍ਰੇਣੀ ਵਿਚ ਰੱਖਣ ਦਾ ਐਲਾਨ ਕੀਤਾ ਜਦੋ ਕਿ 207 ਜਿਲਿਆਂ ਨੂੰ ਨਾਨ ਹਾਟਸਪਾਟ ਜਿਲੇ ਐਲਾਨਿਆ ਹੈ , ਮੰਤਰਾਲੇ ਨੇ ਮਹਾਂਮਾਰੀ ਤੋਂ ਬਚਾਅ ਵਾਲੀ ਤੀਜੀ ਸ਼੍ਰੇਣੀ ਨੂੰ ਗ੍ਰੀਨ ਦਾ ਦਰਜ਼ਾ ਦਿੱਤਾ ਹੈ |