ਅੱਜ ਸ਼੍ਰੌਮਣੀ ਅਕਾਲੀ ਦਲ ਦੀ ਚੰਡੀਗੜ੍ਹ ਵਿੱਚ ਮੀਟਿੰਗ,7 ਸੀਟਾਂ ਦੇ ਉਮੀਦਵਾਰਾਂ ਦਾ ਵਿਚਾਰ ਹੋਵੇਗਾ।

ਪੰਜਾਬ ਨਿਊਜ਼ 2 ਅਪ੍ਰੈਲ 2024

ਭਾਜਪਾ ਦੇ ਨਾਲ ਗਠਬੰਧਨ ਦੀ ਗੱਲ ਨਾ ਬਣਨ ਤੋਂ ਬਾਦ ਸ਼੍ਰੌਮਣੀ ਅਕਾਲੀ ਦਲ ਇਸ ਵਾਰ ਇਕੱਲੇ ਹੀ ਚੋਣ ਮੈਦਾਨ ਵਿੱਚ ਉਤਰੇ ਗਾ, ਉਮੀਦਵਾਰ ਤੈਅ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਚੰਡੀਗੜ੍ਹ ਵਿੱਚ ਲਗਾਤਾਰ ਦੂਜੇ ਦਿਨ ਅੱਜ ਵੀ ਕੋਰ ਕਮੇਟੀ ਦੀ ਮੀਟਿੰਗ ਰੱਖੀ ਹੈ।

ਇਸ ਵਿਚ ਪਾਰਟੀ ਦੇ ਨੇਤਾਵਾਂ SGPC ਦੇ ਮੈਬਰ, ਹਲਕਾ ਇੰਚਾਰਜਾ ਤੇ ਪ੍ਧਾਨਾ ਦੀ ਮੀਟਿੰਗ ਕਰਨਗੇ, ਇਸ ਵਿਚ 7 ਸੀਟਾਂ ਦਾ ਵਿਚਾਰ ਹੋਵੇਗਾ। ਉਮੀਦ ਹੈ ਕਿ ਇਸ ਹਫ਼ਤੇ ਅਕਾਲੀ ਦਲ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦਾ ਹੈ। ਹਾਲਾਂਕਿ ਸੁਖਬੀਰ ਬਾਦਲ ਨੇ ਸਾਫ ਕਹਿ ਦਿੱਤਾ ਕਿ ਉਹ ਇਸ ਵਾਰ ਚੋਣ ਮੈਦਾਨ ਵਿਚ ਨਹੀਂ ਉਤਰਣਗੇ, ਪਾਰਟੀ ਦੇ ਆਗੂ ਨੇਤਾ ਡਾ. ਦਲਜੀਤ ਸਿੰਘ ਚੀਮਾ ਨੇ ਜਲਦੀ ਲਿਸਟ ਜਾਰੀ ਕਰਨ ਦੀ ਗੱਲ ਕੀਤੀ ਹੈ