ਭਾਰਤ ਵਿੱਚ ਸਿਆਸੀ ਅਤੇ ਮੌਸਮ ਦੀ ਤੇਜ਼ ਗਰਮੀ ਗਠਜੋੜ ਵਾਂਗ ਚਲੇਗੀ – ਅਪ੍ਰੈਲ-ਜੂਨ ਦੇ ਮਹੀਨਿਆਂ ਲਈ ਵੇਖੋ ਮੌਸਮ ਵਿਭਾਗ ਨੇ ਕੀ ਕਰ ਦਿੱਤੀ ਭਵਿੱਖਬਾਣੀ 

ਨਿਊਜ਼ ਪੰਜਾਬ ਬਿਊਰੋ ਦੇਸ਼ ਵਿੱਚ 19 ਅਪ੍ਰੈਲ ਤੋਂ 1 ਜੂਨ ਤੱਕ ਹੋ ਰਹੀਆਂ ਚੋਣਾਂ ਦੌਰਾਨ ਜਿੱਥੇ ਸਿਆਸੀ ਮੈਦਾਨ ਗਰਮ ਰਹਿਣਗੇ ਉੱਥੇ ਮੌਸਮ ਵਿਭਾਗ ਅਨੁਸਾਰ ਮੌਸਮ ਦੀ ਗਰਮੀ ਵੀ ਪੂਰੇ ਜੋਬਨ ਤੇ ਹੋਵੇਗੀ

ਦੇਸ਼ ਦੇ ਮੌਸਮ ਵਿਭਾਗ ਵੱਲੋਂ ਜਾਰੀ ਮੌਸਮ ਦੀ ਤਾਜ਼ਾ ਅਪਡੇਟ ਮੁਤਾਬਕ ਅਪ੍ਰੈਲ ਤੋਂ ਜੂਨ ਦਰਮਿਆਨ ਦੇਸ਼ ਦੇ ਕਈ ਹਿੱਸਿਆਂ ‘ਚ ਭਿਆਨਕ ਗਰਮੀ ਪੈਣ ਦੀ ਸੰਭਾਵਨਾ ਹੈ

ਮੌਸਮ ਵਿਭਾਗ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੱਛਮੀ ਹਿਮਾਲੀਅਨ ਖੇਤਰ, ਉੱਤਰ-ਪੂਰਬੀ ਰਾਜਾਂ ਅਤੇ ਉੱਤਰੀ ਉੜੀਸਾ ਦੇ ਕੁਝ ਹਿੱਸਿਆਂ ‘ਚ ਵੀ ਤਾਪਮਾਨ ‘ਚ ਬਦਲਾਅ ਦੇਖਿਆ ਜਾ ਸਕਦਾ ਹੈ।ਮੌਸਮ ਵਿਭਾਗ ਅਨੁਸਾਰ ਅਪ੍ਰੈਲ ਤੋਂ ਜੂਨ ਦੇ ਸਮੇਂ ਦੌਰਾਨ ਹੀਟ ਵੇਵ ਦਾ ਸਭ ਤੋਂ ਬੁਰਾ ਪ੍ਰਭਾਵ ਗੁਜਰਾਤ, ਮੱਧ ਮਹਾਰਾਸ਼ਟਰ, ਉੱਤਰੀ ਕਰਨਾਟਕ, ਰਾਜਸਥਾਨ, ਮੱਧ ਪ੍ਰਦੇਸ਼, ਉੜੀਸਾ, ਉੱਤਰੀ ਛੱਤੀਸਗੜ੍ਹ, ਆਂਧਰਾ ਪ੍ਰਦੇਸ਼ ‘ਚ ਹੋਵੇਗਾ ।

ਅਪ੍ਰੈਲ ਵਿਚ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ, ਮੱਧ ਦੱਖਣੀ ਭਾਰਤ ਵਿਚ ਇਸ ਦੀ ਸੰਭਾਵਨਾ ਜ਼ਿਆਦਾ ਹੈ।

ਨਿਊਜ਼ ਪੰਜਾਬ

ਮੌਸਮ ਵਿਭਾਗ ਅਨੁਸਾਰ ਅਪ੍ਰੈਲ 2024 ਦੌਰਾਨ ਪੂਰੇ ਦੇਸ਼ ਵਿੱਚ ਔਸਤ ਬਾਰਿਸ਼ ਆਮ  88-112% ਹੋਣ ਦੀ ਸੰਭਾਵਨਾ ਹੈ।

ਪੂਰਬੀ ਅਤੇ ਪੱਛਮੀ ਤੱਟਾਂ, ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਦੇ ਕੁਝ ਹਿੱਸਿਆਂ ਅਤੇ ਪੱਛਮੀ ਮੱਧ ਭਾਰਤ ਵਿੱਚ ਆਮ ਨਾਲੋਂ ਘੱਟ ਵਰਖਾ ਹੋਣ ਦੀ ਸੰਭਾਵਨਾ ਹੈ।

 

ਤਸਵੀਰਾਂ ਅਤੇ ਵੇਰਵਾ ਭਾਰਤੀ ਮੌਸਮ ਵਿਭਾਗ / x