ਟਰੱਕ ਡਰਾਈਵਰ ਦੀ ਲਾਪਰਵਾਹੀ ਕਾਰਨ,4 ਸਾਲ ਦੇ ਬੱਚੇ ਦੀ ਜਾਨ ਗਈ…

ਹਰਿਆਣਾ,1 ਅਪ੍ਰੈਲ 2024

ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਸਿੰਧਵੀ ਖੇੜਾ ਨੇੜੇ ਚਾਰ ਸਾਲਾ ਬੱਚੇ ਨੂੰ ਟਰੱਕ ਡਰਾਈਵਰ ਨੇ ਕੁਚਲ ਦਿੱਤਾ। ਜਿਸ ਕਾਰਨ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਥਾਣਾ ਸਦਰ ਦੀ ਪੁਲਿਸ ਨੇ ਮ੍ਰਿਤਕ ਬੱਚੇ ਦੇ ਪਿਤਾ ਦੀ ਸ਼ਿਕਾਇਤ ‘ਤੇ ਅਣਪਛਾਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਬੱਚਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਸੰਦੀਪ ਨੇ ਦੱਸਿਆ ਕਿ ਉਹ ਆਪਣੀ ਸਾਲੀ ਰਾਖੀ ਸਿੰਧਵੀ ਪਿੰਡ ਖੇੜਾ ਵਿੱਚ ਪਰਿਵਾਰ ਨਾਲ  ਪ੍ਰੋਗਰਾਮ ‘ਚ ਆਏ ਹੋਏ ਸਨ। ਰਾਤ ਕਰੀਬ 9.15 ਵਜੇ ਉਸ ਦਾ ਚਾਰ ਸਾਲਾ ਪੁੱਤਰ ਦੀਪਾਂਸ਼ੂ ਘਰ ਦੇ ਬਾਹਰ ਸਾਈਡ ਰੋਡ ’ਤੇ ਖੜ੍ਹਾ ਸੀ। ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਟਰੱਕ ਗੋਹਾਨਾ ਰੋਡ ਵੱਲ ਆਇਆ ਅਤੇ ਲਾਪਰਵਾਹੀ ਨਾਲ ਵਾਹਨ ਚਲਾਉਂਦੇ ਹੋਏ ਬੱਚੇ ਨੂੰ ਟੱਕਰ ਮਾਰ ਦਿਤੀ।

ਟਰੱਕ ਦਾ ਟਾਇਰ ਦੀਪਾਂਸ਼ੂ ਦੇ ਸਿਰ ਤੋਂ ਲੰਘ ਗਿਆ। ਜਦੋਂ ਉਸ ਨੇ ਦੀਪਾਂਸ਼ੂ ਨੂੰ ਟਰੱਕ ਦੇ ਹੇਠਾਂ ਆਉਂਦਾ ਦੇਖਿਆ ਤਾਂ ਉਸ ਨੇ ਰੌਲਾ ਪਾਇਆ ਅਤੇ ਭੱਜਿਆ ਪਰ ਡਰਾਈਵਰ ਟਰੱਕ ਨੂੰ ਪਿੱਛੇ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਪਰਿਵਾਰਕ ਮੈਂਬਰ ਦੀਪਾਂਸ਼ੂ ਨੂੰ ਜੀਂਦ ਦੇ ਸਿਵਲ ਹਸਪਤਾਲ ਲੈ ਕੇ ਆਏ। ਇੱਥੇ ਡਾਕਟਰਾਂ ਨੇ ਦੀਪਾਂਸ਼ੂ ਨੂੰ ਮ੍ਰਿਤਕ ਐਲਾਨ ਦਿਤਾ।ਟਰੱਕ ਡਰਾਈਵਰ ਦੀ ਲਾਪ੍ਰਵਾਹੀ ਕਾਰਨ ਉਸ ਦੇ ਲੜਕੇ ਦੀ ਜਾਨ ਚਲੀ ਗਈ। ਥਾਣਾ ਸਦਰ ਦੀ ਪੁਲਿਸ ਨੇ ਸੰਦੀਪ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।