ਜੰਮੂ- ਕਸ਼ਮੀਰ ‘ ਚ ਬਰਫ ਦੇ ਤੂਫ਼ਾਨ ‘ਚ ਫਸੇ ਵਹੀਕਲ ।
ਜੰਮੂ-ਕਸ਼ਮੀਰ ਨਿਊਜ਼,29 ਮਾਰਚ 2024
ਦੇਸ਼’ਚ 29 ਮਾਰਚ ਤੋਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੌਸਮ ਦਾ ਰੂਪ ਬਦਲਣਾ ਸ਼ੁਰੂ ਹੋ ਗਿਆ ਹੈ। ਜੰਮੂ-ਕਸ਼ਮੀਰ ’ਚ ਬਰਫ਼ਬਾਰੀ ਹੋ ਰਹੀ ਹੈ। 29 ਮਾਰਚ ਨੂੰ ਸੂਬੇ ਦੇ ਸੋਨਮਰਗ ਦੇ ਹੈਂਗ ਇਲਾਕੇ ’ਚ ਬਰਫ਼ ਦਾ ਤੂਫਾਨ ਆਇਆ। ਇਸ ਕਾਰਨ ਦੋ ਕਾਰਾਂ ਬਰਫ਼ ’ਚ ਫਸ ਗਈਆਂ। ਕਾਰ ’ਚ ਫਸੇ ਲੋਕਾਂ ਨੂੰ ਬਚਾ ਲਿਆ ਗਿਆ। ਹਾਲਾਂਕਿ ਬਰਫੀਲੇ ਤੂਫਾਨ ਕਾਰਨ ਹਾਈਵੇ ਨੂੰ ਬੰਦ ਕਰ ਦਿੱਤਾ ਗਿਆ ਹੈ।
ਭਾਰਤੀ ਮੌਸਮ ਵਿਭਾਗ ਨੇ 30 ਮਾਰਚ ਨੂੰ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ। 19 ਰਾਜਾਂ ’ਚ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਉੱਤਰਾਖੰਡ, ਪੰਜਾਬ, ਹਰਿਆਣਾ ਅਤੇ ਦਿੱਲੀ ਵਿਚ ਆਰੇਂਜ ਅਲਰਟ ਹੈ। ਇੱਥੇ ਗਰਜ ਨਾਲ ਮੀਂਹ ਪੈ ਸਕਦਾ ਹੈ।