ਕੋਰੋਨਾ ? — ਮੁੰਬਈ ਵਿਚ ਹਜ਼ਾਰਾਂ ਮਜ਼ਦੂਰ ਅਫਵਾਹ ਕਾਰਨ ਰੇਲਵੇ ਸਟੇਸ਼ਨ ਪੁੱਜੇ – ਪੁਲਿਸ ਨੇ ਲਾਠੀ ਚਲਾਈ – ਮੁੱਖ ਮੰਤਰੀ ਨੇ ਕਿਹਾ ਖਾਣੇ ਦਾ ਪ੍ਰਬੰਧ ਕਰਾਂਗੇ
ਕੇਂਦਰ ਸਰਕਾਰ ਨੇ ਬਾਕੀ ਰਾਜ ਸਰਕਾਰਾਂ ਨੂੰਕੀਤਾ ਸੁਚੇਤ
ਮੁੰਬਈ 14 ਅਪ੍ਰੈਲ ( ਨਿਊਜ਼ ਪੰਜਾਬ ) – ਮੁੰਬਈ ਵਿਚ ਅੱਜ ਦੂਜੇ ਰਾਜਾ ਦੇ ਸੈਕੜੇ ਮਜ਼ਦੂਰ ਆਪਣੇ ਘਰ ਵਾਪਸ ਜਾਣ ਲਈ ਬਾਂਦਰਾ ਰੇਲਵੇ ਸਟੇਸ਼ਨ ਤੇ ਜਮ੍ਹਾ ਹੋ ਗਏ ਜਿਨ੍ਹਾਂ ਨੂੰ ਖਿੰਡਾਉਣ ਲਈ ਪੁਲਿਸ ਲਾਠੀ ਚਾਰਜ਼ ਕਰਨਾ ਪਿਆ | ਪੁਲਿਸ ਨੇ ਸਟੇਸ਼ਨ ਖਾਲੀ ਕਰਵਾ ਲਿਆ ਹੈ | ਮਹਾਰਾਸ਼ਟਰ ਦੇ ਮੁੱਖ ਮੰਤਰੀ ਉਦੇਵ ਠਾਕਰ ਨੇ ਕਿਹਾ ਕਿ ਮਜ਼ਦੂਰ ਟਰੇਨ ਚਲਣ ਦੀ ਅਫਵਾਹ ਕਾਰਨ ਇਕੱਠੇ ਹੋਏ ਸਨ , ਉਨ੍ਹਾਂ ਕਿਹਾ ਕਿ ਮਜ਼ਦੂਰਾਂ ਲਈ ਖਾਣੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ |
ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਦਿੱਲ੍ਹੀ ਦੇ ਮਜ਼ਦੂਰਾਂ ਨੂੰਅਪੀਲ ਕੀਤੀ ਹੈ ਕਿ ਉਹ ਅਫਵਾਹ ਤੋਂ ਬਚਨ ਅਤੇ 3 ਮਈ ਤੱਕ ਦੇਸ਼ ਨੂੰ ਬਚਾਉਣ ਲਈ ਸਾਥ ਦੇਣ |
ਕੇਂਦਰੀ ਗ੍ਰਹਿ ਮੰਤਰੀ ਸ਼ਾਹ ਨੇ ਮੁੱਖ ਮੰਤਰੀ ਨਾਲ ਗੱਲ ਕਰਕੇ ਹਲਾਤ ਕੰਟਰੋਲ ਕਰਨ ਲਈ ਕਿਹਾ |